The Khalas Tv Blog International UK ‘ਚ ਸਿੱਖ ਨੌਜਵਾਨ ਦਾ ਬੇਰਹਮੀ ਨਾਲ ਕਤਲ !
International Punjab

UK ‘ਚ ਸਿੱਖ ਨੌਜਵਾਨ ਦਾ ਬੇਰਹਮੀ ਨਾਲ ਕਤਲ !

ਬਿਉਰੋ ਰਿਪੋਰਟ : UK ਵਿੱਚ 17 ਸਾਲ ਦੇ ਸਿਮਰਜੀਤ ਸਿੰਘ ਦਾ ਦੱਖਣੀ-ਪੱਛਮੀ ਲੰਡਨ ਵਿੱਚ ਸੜਕ ‘ਤੇ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਮਰਜੀਤ ਸਿੰਘ ਦਾ ਕਿਸੇ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਚਾਕੂ ਮਾਰ ਦਿੱਤਾ । ਬ੍ਰਿਟਿਸ਼ ਸਿੱਖ ਸਿਮਰਜੀਤ ਸਿੰਘ ਦੀ ਪਛਾਣ ਮੈਟਰੋਪੋਲੀਟਨ ਪੁਲਿਸ ਨੇ ਕੀਤੀ ਹੈ । ਮੇਟ ਪੁਲਿਸ ਨੇ ਦੱਸਿਆ ਹੈ ਕਿ ਸਿਮਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ 21,27,31,71 ਸਾਲ ਦੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛ-ਗਿੱਛ ਹੋ ਰਹੀ ਹੈ । ਪੁਲਿਸ ਦਾ ਕਹਿਣਾ ਹੈ ਕਿ ਹਿਰਾਸਤ ਵਿੱਚ ਲਏ ਇੰਨਾਂ ਲੋਕਾਂ ਦਾ ਸਿਰਮਜੀਤ ਸਿੰਘ ਦੇ ਕਤਲ ਨਾਲ ਕੀ ਸਬੰਧ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ।

ਯੂਕੇ ਪੁਲਿਸ ਨੇ ਕਿਹਾ ਹੈ ਕਿ ਉਹ ਸਿਮਰਜੀਤ ਦੇ ਪਰਿਵਾਰ ਨੂੰ ਪੂਰਾ ਭਰੋਸਾ ਦਿਵਾਉਂਦੇ ਹਨ ਕਿ ਉਹ ਜਾਂਚ ਵਿੱਚ ਸਿਮਰਜੀਤ ਸਿੰਘ ਦੇ ਕਾਤਲਾਂ ਨੂੰ ਫੜ ਕੇ ਰਹਿਣਗੇ । ਡਿਕੈਟਿਵ ਇੰਸਪੈਕਟਰ ਮਾਰਟਿਨ ਥੋਰਪ ਨੇ ਕਿਹਾ ਅਸੀਂ ਸਿਮਰਜੀਤ ਸਿੰਘ ਦੇ ਕਤਲ ਬਾਰੇ ਲੋਕਾਂ ਤੋਂ ਵੀ ਜਾਣਕਾਰੀ ਮੰਗੀ ਹੈ । ਜੇਕਰ ਕੋਈ ਵੀ ਸ਼ਖਸ ਇਸ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਕਾਤਲਾਂ ਨੂੰ ਪੁਲਿਸ ਜਲਦ ਫੜ ਲਏਗੀ । ਪੁਲਿਸ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਕਿ ਬਰਕੇਟ ਕਲੋਜ਼,ਹਾਉਂਸਲੋ ਵਿਖੇ ਲੜਾਈ ਚੱਲ ਰਹੀ ਹੈ । ਅਸੀਂ ਫੌਰਨ ਐਂਬੂਲੈਂਸ ਦੇ ਨਾਲ ਉੱਥੇ ਪਹੁੰਚੇ । ਮੌਕੇ ‘ਤੇ ਪਹੁੰਚ ਕੇ ਅਸੀਂ ਵੇਖਿਆ ਕਿ ਸਿਮਰਜੀਤ ਸਿੰਘ ਚਾਕੂ ਨਾਲ ਜਖ਼ਮੀ ਹੈ । ਐਂਬੂਲੈਂਸ ਵਿੱਚ ਉਸ ਨੂੰ ਲਿਜਾਇਆ ਗਿਆ ਪਰ ਸਿਮਰਜੀਤ ਸਿੰਘ ਦੇ ਸਾਹ ਉਸ ਦਾ ਸਾਥ ਛੱਡ ਚੁੱਕੇ ਸਨ ਅਤੇ ਉਸ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਮਾਹਿਰ ਅਧਿਕਾਰੀਆਂ ਵੱਲੋਂ ਪੀੜ੍ਹਤ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ।

Exit mobile version