The Khalas Tv Blog Punjab UK ‘ਚ ਸਿੱਖ ਬਜ਼ੁਰਗ ਨੂੰ ਬੁਰੀ ਤਰ੍ਹਾਂ ਕੁੱਟਿਆਂ ! ਹੇਠਾਂ ਸੁੱਟ ਕੇ ਲੱਤਾਂ ਮਾਰੀਆਂ,ਪਸਲੀਆਂ ਤੋੜਿਆ ! ਹਮਲੇ ‘ਚ ਕੁੜੀਆਂ ਮੁੰਡੇ ਦੋਵੇ ਸ਼ਾਮਲ !
Punjab

UK ‘ਚ ਸਿੱਖ ਬਜ਼ੁਰਗ ਨੂੰ ਬੁਰੀ ਤਰ੍ਹਾਂ ਕੁੱਟਿਆਂ ! ਹੇਠਾਂ ਸੁੱਟ ਕੇ ਲੱਤਾਂ ਮਾਰੀਆਂ,ਪਸਲੀਆਂ ਤੋੜਿਆ ! ਹਮਲੇ ‘ਚ ਕੁੜੀਆਂ ਮੁੰਡੇ ਦੋਵੇ ਸ਼ਾਮਲ !

ਬਿਉਰੋ ਰਿਪੋਰਟ : UK ਵਿੱਚ 58 ਸਾਲ ਦਾ ਸਿੱਖ ਨਸਲੀ ਹਮਲੇ ਦਾ ਸ਼ਿਕਾਰ ਹੋਇਆ ਹੈ । ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਪਸਲੀਆਂ ਤੋੜਿਆਂ ਗਈਆਂ । ਇੰਦਰਜੀਤ ਸਿੰਘ ਨੂੰ ਪਹਿਲਾਂ ਲੱਤ ਮਾਰ ਕੇ ਹੇਠਾਂ ਸੁੱਟਿਆ ਗਿਆ ਫਿਰ ਦਾੜ੍ਹੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਦੱਖਣੀ ਪੂਰਬੀ ਇੰਗਲੈਂਡ ਦੇ ਸਲੋਹ ਦੇ ਲੈਂਗਲੇ ਮੈਮੋਰੀਅਲ ਪਾਰਕ ਵਿੱਚ ਹੋਈ ਸੀ । ਘਟਨਾ ਵਿੱਚ ਨੌਜਵਾਨਾਂ ਦੇ ਇੱਕ ਸਮੂਹ ਦਾ ਨਾਂ ਸਾਹਮਣੇ ਆ ਰਿਹਾ ਹੈ ਜਿੰਨਾਂ ਦੀ ਉਮਰ 13 ਤੋਂ 16 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਜਿਸ ਸਮੂਹ ਨੇ ਬਜ਼ਰੂਗ ‘ਤੇ ਹਮਲਾ ਕੀਤਾ ਉਸ ਵਿੱਚ ਕੁੜੀਆਂ ਵੀ ਸਨ ।

ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੀੜਤ ਇੰਦਰਜੀਤ ਸਿੰਘ ਨੂੰ ਘੇਰਿਆ ਜ਼ਮੀਨ ‘ਤੇ ਡੇਗ ਕੇ ਲੱਤਾਂ ਮਾਰਿਆਂ ਅਤੇ ਫਿਰ ਘਸੀਟਿਆ ਅਤੇ ਦਾੜੇ ‘ਤੇ ਵੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ । ਪੀੜਤ ਦੀਆਂ ਤਿੰਨ ਪਸਲੀਆਂ ਟੁੱਟ ਗਈਆਂ ਅਤੇ ਹੱਥ ਵਿੱਚ ਸੋਜ ਅਤੇ ਕੱਟ ਦੇ ਨਿਸ਼ਾਨ ਵੀ ਸਨ । ਪੁਲਿਸ ਇਸ ਮਾਮਲੇ ਨੂੰ ਨਸਲੀ ਹਮਲੇ ਦੇ ਐਂਗਲ ਨਾਲ ਜਾਂਚ ਕਰ ਰਹੀ ਹੈ।

ਪੁਲਿਸ ਦੇ ਮੁਤਾਬਿਕ ਲੋਕਾਂ ਤੋਂ ਇਸ ਪੂਰੀ ਘਟਨਾ ਦੇ ਲਈ ਮਦਦ ਮੰਗੀ ਹੈ,ਉਨ੍ਹਾਂ ਨੇ ਕਿਹਾ ਕਿ ਘਟਨਾ ਸਮੇਂ ਜੇਕਰ ਕਿਸੇ ਨੇ ਸ਼ੱਕੀ ਨੂੰ ਵੇਖਿਆ ਹੈ ਤਾਂ ਉਹ ਫੌਰਨ ਪੁਲਿਸ ਨੂੰ ਇਤਲਾਹ ਕਰਨ । ਅਸੀਂ ਘਟਨਾ ਵਾਲੇ ਖੇਤਰ ਵਿੱਚ ਪੁਲਿਸ ਦੀ ਮੁਸਤੈਦੀ ਵਧਾ ਦਿੱਤੀ ਹੈ । ਪੁਲਿਸ ਨੇ ਕਿਹਾ ਅਸੀਂ ਨਫ਼ਰਤੀ ਅਪਰਾਧ ਵਾਲੀਆਂ ਘਟਨਾਵਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਲੈਂਦੇ ਹਾਂ। ਕਿਉਂਕਿ ਇਸ ਦਾ ਅਸਰ ਪੂਰੇ ਭਾਈਚਾਰੇ ‘ਤੇ ਪੈਂਦਾ ਹੈ ।

ਉਧਰ ਸਲੋਹ ਦੇ ਸਥਾਨਕ ਗੁਰਦੁਆਰਾ ਸਾਹਿਬ ਨੇ ਵੀ ਬਿਆਨ ਜਾਰੀ ਕਰਦੇ ਹੋਏ ਇਸ ਘਟਨਾ ‘ਤੇ ਚਿੰਤਾ ਜਤਾਈ ਹੈ ਅਤੇ ਪੁਲਿਸ ਨੇ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ । ਉਨ੍ਹਾਂ ਨੇ ਕਿਹਾ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੁਝ ਵੀ ਜਾਣਕਾਰੀ ਹੈ ਤਾਂ ਪੁਲਿਸ ਨੂੰ ਫੋਨ ਕਰਕੇ ਜਾਂ ਵੈੱਬਸਾਈਟ ‘ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ।

Exit mobile version