The Khalas Tv Blog International ‘ਭਾਰਤ ਸਰਕਾਰ ਨੇ ਮਨਮਾਨੇ ਢੰਗ ਨਾਲ ਜੌਹਲ ਨੂੰ 5 ਸਾਲ ਤੋਂ ਨਜ਼ਰ ਬੰਦ ਕੀਤਾ’! ਆਪਣੇ ਇਸ ਸਟੈਂਡ ਤੋਂ ਪਲਟੀ ਬ੍ਰਿਟੇਨ ਸਰਕਾਰ !
International Punjab

‘ਭਾਰਤ ਸਰਕਾਰ ਨੇ ਮਨਮਾਨੇ ਢੰਗ ਨਾਲ ਜੌਹਲ ਨੂੰ 5 ਸਾਲ ਤੋਂ ਨਜ਼ਰ ਬੰਦ ਕੀਤਾ’! ਆਪਣੇ ਇਸ ਸਟੈਂਡ ਤੋਂ ਪਲਟੀ ਬ੍ਰਿਟੇਨ ਸਰਕਾਰ !

ਬਿਊਰੋ ਰਿਪੋਰਟ : ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਭਾਰਤ ਨਾਲ ਰਿਸ਼ਤਿਆਂ ਨੂੰ ਲੈਕੇ ਪਹਿਲੇ ਦਿਨ ਤੋਂ ਕਾਫੀ ਸੰਜੀਦਾ ਹਨ। ਇਸੇ ਲਈ ਉਨ੍ਹਾਂ ਨੇ ਭਾਰਤ ਦੇ ਨਾਲ ਫ੍ਰੀ ਟਰੇਡ ਨੂੰ ਮਨਜ਼ੂਰੀ ਦਿੱਤੀ ਫਿਰ BBC ਵੱਲੋਂ ਜਦੋਂ ਪੀਐੱਮ ਮੋਦੀ ‘ਤੇ ਡਾਕੂਮੈਂਟਰੀ ਨੂੰ ਲੈਕੇ ਵਿਵਾਦ ਹੋਇਆ ਤਾਂ ਉਨ੍ਹਾਂ ਨੇ ਹਾਊਸ ਆਫ ਕਾਮਨ ਵਿੱਚ ਖੜੇ ਹੋਕੇ ਦਾਅਵਾ ਕੀਤਾ ਕਿ ਉਹ BBC ਦੀ ਇਸ ਡਾਕੂਮੈਂਟਰੀ ਨਾਲ ਸਹਿਮਤ ਨਹੀਂ ਹਨ । ਹੁਣ 5 ਸਾਲਾਂ ਤੋਂ ਭਾਰਤੀ ਏਜੰਸੀਆਂ ਦੀ ਹਿਰਾਸਤ ਵਿੱਚ ਬੰਦ ਬ੍ਰਿਟਿਸ਼ ਨਾਗਰਿਕ ਜੱਗੀ ਜੌਹਲ ਨੂੰ ਲੈਕੇ ਵੀ ਸੁਨਕ ਸਰਕਾਰ ਆਪਣੇ ਪੁਰਾਣੇ ਪ੍ਰਧਾਨ ਮੰਤਰੀਆਂ ਦੇ ਸਟੈਂਡ ਤੋਂ ਪਿੱਛੇ ਹੱਟ ਰਹੇ ਹਨ । ਜਿਸ ਨੂੰ ਲੈਕੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਐੱਮਪੀ Keir Starmer ਅਤੇ ਜੱਗੀ ਜੌਹਲ ਦੇ ਪਰਿਵਾਰ ਨੇ ਗੰਭੀਰ ਸਵਾਲ ਖੜੇ ਕੀਤੇ ਹਨ।

ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰਾਲੇ ਸਾਬਕਾ ਪੀਐੱਮ ਬੋਰਿਸ ਜੌਹਨਸਨ ਦੇ ਉਸ ਦਾਅਵੇ ਤੋਂ ਪਿੱਛੇ ਹੱਟ ਗਏ ਹਨ ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਨੇ ਮਨਮਾਨੇ ਢੰਗ ਨਾਲ ਜੌਹਲ ਨੂੰ ਨਜ਼ਰਬੰਦ ਕੀਤਾ ਹੈ । ਸੁਨਕ ਸਰਕਾਰ ਦਾ ਇਹ ਸਟੈਂਡ ਕਾਫੀ ਅਹਿਮ ਹੈ ਕਿਉਂਕਿ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਯੂਕੇ ਇਹ ਮੰਨਦਾ ਹੈ ਕਿ ਉਨ੍ਹਾਂ ਨੂੰ ਰੱਖਣ ਦਾ ਕੋਈ ਢਕਵਾਂ ਕਾਨੂੰਨ ਆਧਾਰ ਹੈ । ਯਾਨੀ ਸੁਨਕ ਸਰਕਾਰ ਇਹ ਮੰਨਦੀ ਹੈ ਕਿ ਜੋਹਨਸਰ ਸਰਕਾਰ ਨੇ ਜੱਗੀ ਜੌਹਲ ਦੀ ਹਿਰਾਸਤ ਨੂੰ ਲੈਕੇ ਜਿਹੜਾ ਕਾਨੂੰਨੀ ਪੱਖ ਰੱਖਿਆ ਸੀ ਉਸ ਵਿੱਚ ਕੋਈ ਦਮ ਨਹੀਂ ਹੈ ।

ਆਪਣੇ ਸਟੈਂਡ ਤੋਂ ਪਲਟੀ ਸੁਨਕ ਸਰਕਾਰ

ਇਸ ਤੋਂ ਪਹਿਲਾਂ ਲੇਬਰ ਪਾਰਟੀ ਦੇ ਐੱਮਪੀ KEIR ਨੇ ਸੁਨਕ ਸਰਕਾਰ ਨੂੰ ਫਰਵਰੀ ਦੇ ਸ਼ੁਰੂ ਵਿੱਚ ਪੁੱਛਿਆ ਸੀ ਕਿ ਉਹ ਜੋਨਸਨ ਸਰਕਾਰ ਵੱਲੋਂ ਪਿਛਲੇ ਸਾਲ ਜੂਨ ਵਿੱਚ ਜੱਗੀ ਜੌਹਲ ਦੀ ਮਨਮਾਨੀ ਨਜ਼ਰਬੰਦੀ ਵਾਲੇ ਬਿਆਨ ਤੋਂ ਸਹਿਮਤ ਹੋ । ਉਨ੍ਹਾਂ ਨੇ ਪੱਤਰ ਵਿੱਚ ਲਿਖਿਆ ਸੀ ਜੇਕਰ ਹਾਂ ਤਾਂ ਤੁਹਾਡੀ ਸਰਕਾਰ ਇਸ ਕੇਸ ਨੂੰ ਜਿੱਤਣ ਦੇ ਲਈ ਕੀ ਕਦਮ ਚੁੱਕ ਰਹੀ ਹੈ ? ਸੁਨਕ ਨੇ ਸਿੱਧੇ ਜਵਾਬ ਤੋਂ ਬਚ ਦੇ ਹੋਏ ਕਿਹਾ ਸੀ ਕਿ ਐਫਸੀਡੀਓ ਜੌਹਲ ਅਤੇ ਪਰਿਵਾਰ ਨੂੰ “ਕੌਂਸਲਰ ਸਹਾਇਤਾ ਜਾਰੀ ਰੱਖਦਾ ਹੈ । ਸਿਰਫ਼ ਇੰਨਾਂ ਹੀ ਨਹੀ ਪੀਐੱਮ ਸੁਨਕ ਨੇ ਇਹ ਵੀ ਕਿਹਾ ਸੀ ਕਿ ਮੈਂ ਜੌਹਲ ਬਾਰੇ ਮਨਮਾਨੀ ਨਜ਼ਰਬੰਦੀ ਦੀ ਰਾਏ ਬਾਰੇ ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹਾਂ ਜਿਵੇਂ ਕਿ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦਾ ਨਜ਼ਰੀਆਂ ਸੀ । ਜਿਸ ਤੋਂ ਬਾਅਦ Keir Starmer ਨੇ ਕਿਹਾ ਸੀ ਕਿ FCDO ਨੂੰ ਰਸਮੀ ਤੌਰ ‘ਤੇ ਜੱਗੀ ਜੌਹਲ ਦੀ ਰਿਹਾਈ ਦੀ ਮੰਗ ਕਰਨ ਲਈ ਅਗਵਾਈ ਕਰਨੀ ਚਾਹੀਦੀ ਸੀ । KEIR ਨੇ ਕਿਹਾ ਪਰ ਹੁਣ ਜਿਸ ਤਰ੍ਹਾਂ ਨਾਲ ਸੁਨਕ ਸਰਕਾਰ ਨੇ ਮੰਨ ਲਿਆ ਹੈ ਕਿ ਭਾਰਤ ਸਰਕਾਰ ਨੇ ਮਨਮਾਨੇ ਢੰਗ ਨਾਲ ਜੌਹਲ ਨੂੰ ਨਜਰਬੰਦ ਨਹੀਂ ਕੀਤਾ ਹੈ ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਜੋ ਕਿ ਪੁਰਾਣੇ ਸਟੈਂਡ ਤੋਂ ਪਿੱਛੇ ਹਟਣ ਵਰਗਾ ਹੈ । Keir Starmer ਨੇ ਕਿਹਾ ਸੰਯੁਕਤ ਰਾਸ਼ਟਰ ਦੇ ਮਾਹਿਰ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਜੱਗੀ ਜੌਹਲ ਨੂੰ ਇੱਕ ਦਿਨ ਵੀ ਜੇਲ੍ਹ ਵਿੱਚ ਰੱਖਣਾ ਠੀਕ ਨਹੀਂ ਹੈ । ਅਜਿਹੇ ਵਿੱਚ ਇਹ ਬ੍ਰਿਟਿਸ਼ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਤਰੀਕੇ ਨਾਲ ਜੱਗੀ ਜੌਹਰ ਦੀ ਪੈਰਵੀ ਕਰਕੇ ਉਸ ਨੂੰ ਬ੍ਰਿਟੇਨ ਵਿੱਚ ਪਰਿਵਾਰ ਨੂੰ ਸੌਂਪੇ ।

ਹਾਲਾਂਕਿ FCDO ਹੁਣ ਵੀ ਇਹ ਦਾਅਵਾ ਕਰ ਰਹੀ ਹੈ ਕਿ ਉਹ ਜੱਗੀ ਜੌਹਲ ਦੇ ਪਰਿਵਾਰ ਨੂੰ ਪੂਰੀ ਕਾਨੂੰਨੀ ਸਹਾਇਤਾ ਦੇ ਰਹੀ ਹੈ ਅਤੇ ਭਾਰਤ ਸਰਕਾਰ ਦੇ ਸਾਹਮਣੇ ਜੇਲ੍ਹ ਵਿੱਚ ਉਸ ਨੂੰ ਟਾਰਚਰ ਕਰਨ ਦਾ ਮੁੱਦਾ ਚੁੱਕ ਰਹੀ ਹੈ । FCDO ਨੇ ਪਿਛਲੇ ਸਾਲ ਵਿਦੇਸ਼ ਮੰਤਰੀ James Cleverly ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਦੇ ਸਾਹਮਣੇ ਜੱਗੀ ਜੌਹਲ ਦਾ ਮੁੱਦਾ ਚੁੱਕਿਆ ਵੀ ਸੀ । ਪਰ ਜੱਗੀ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਦਾ ਇਲਜ਼ਾਮ ਹੈ ਜਿ ਪੀਐੱਮ ਸੁਨਕ ਅਤੇ ਵਿਦੇਸ਼ ਮੰਤਰੀ James Cleverl ਦੋਵੇ ਆਪਣੀ ਜੋਹਨਸਨ ਸਰਕਾਰ ਦੇ ਸਟੈਂਡ ਤੋਂ ਪਿੱਛੇ ਹੱਟ ਰਹੇ ਹਨ । ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਉਸ ਦੇ ਭਰਾ ਨੂੰ 5 ਸਾਲ ਹੋ ਗਏ ਹਨ ਭਾਰਤੀ ਏਜੰਸੀਆਂ ਦੀ ਹਿਰਾਸਤ ਵਿੱਚ । ਸਾਫ ਹੈ ਰਿਸ਼ੀ ਸੁਨਕ ਭਾਰਤ ਦੇ ਨਾਲ ਰਿਸ਼ਤੇ ਖ਼ਰਾਬ ਨਹੀਂ ਕਰਦਾ ਚਾਉਂਦੇ ਹਨ ਉਸ ਦੇ ਲਈ ਉਹ ਜੱਗੀ ਜੌਹਲ ‘ਤੇ ਕੋਈ ਸਪਸ਼ਟ ਨੀਤੀ ਨਹੀਂ ਬਣਾ ਪਾ ਰਹੇ ਹਨ । ਗੋਲਮੋਲ ਕਰਕੇ ਸਾਰੇ ਕੇਸ ਨੂੰ ਉਲਝਾ ਰਹੇ ਹਨ ।

ਬ੍ਰਿਟੇਨ ਦੀ ਖੁਫਿਆ ਏਜੰਸੀਆਂ ਸ਼ੱਕ ਦੇ ਘੇਰੇ ਵਿੱਚ ਹਨ

ਜੱਗੀ ਜੌਹਲ ਦੀ ਗਿਰਫ਼ਤਾਰੀ ਦੇ ਮਾਮਲੇ ਵਿੱਚ ਬ੍ਰਿਟਿਨ ਖੁਫਿਆ ਏਜੰਸੀਆਂ ਵੀ ਸ਼ੱਕ ਦੇ ਘੇਰੇ ਵਿੱਚ ਹਨ। ਇਲਜ਼ਾਮ ਲੱਗੇ ਸਨ ਕਿ MI5 ਅਤੇ MI6 ਵਰਗੀ ਬ੍ਰਿਟਿਸ਼ ਖੁਫਿਆ ਏਜੰਸੀਆਂ ਨੇ ਹੀ ਭਾਰਤੀ ਅਧਿਕਾਰੀਆਂ ਨੂੰ ਜੱਗੀ ਜੌਹਲ ਬਾਰੇ ਸੂਹ ਦਿੱਤੀ ਸੀ । ਇਹ ਇਲਜ਼ਾਮ ਜੌਹਲ ਦੀ ਗਿਰਫ਼ਤਾਰੀ ਤੋਂ 2 ਮਹੀਨੇ ਬਾਅਦ ਲੱਗੇ ਸਨ। ਜੌਹਲ ਦੇ ਵਕੀਲਾਂ ਨੇ ਯੂਕੇ ਸਰਕਾਰ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ । ਕਿਹਾ ਜਾਂਦਾ ਹੈ ਕਿ MI5 ਅਤੇ MI6 ਦੇ ਮੰਨਿਆ ਸੀ ਕਿ ਉਸ ਨੇ ਬ੍ਰਿਟਿਸ਼ ਨਾਗਰਿਕ ਬਾਰੇ ਜਾਣਕਾਰੀ ਵਿਦੇਸ਼ੀ ਅਧਿਕਾਰੀਆਂ ਨੂੰ ਦਿੱਤੀ ਸੀ। ਅਜਿਹੇ ਵਿੱਚ ਬ੍ਰਿਟਿਸ਼ ਸਰਕਾਰ ਵੀ ਕਿਧਰੇ ਨਾ ਕਿਧਰੇ ਸ਼ੱਕ ਦੇ ਘੇਰੇ ਵਿੱਚ ਸੀ । ਇਹ ਪਹਿਲਾਂ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ 1984 ਵਿੱਚ ਓਪਰੇਸ਼ਨ ਬਲੂ ਸਟਾਰ ਵੇਲੇ ਵੀ ਤਤਕਾਲੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦਾ ਰੋਲ ਸ਼ੱਕ ਦੇ ਘੇਰੇ ਵਿੱਚ ਆਇਆ ਸੀ। ਉਨ੍ਹਾਂ ਵੱਲੋਂ ਇਸ ਓਪਰੇਸ਼ਨ ਵਿੱਚ ਭਾਰਤੀ ਫੌਜ ਦੀ ਮਦਦ ਕਰਨ ਦਾ ਖੁਲਾਸਾ ਹੋਇਆ ਸੀ । ਇਸ ਲਈ ਕਿਧਰੇ ਨਾ ਕਿਧਰੇ ਜੱਗੀ ਜੌਹਲ ‘ਤੇ ਬ੍ਰਿਟਿਸ਼ ਸਰਕਾਰ ਦਾ ਰੋਲ ਵੀ ਕਿਧਰੇ ਨਾ ਕਿਧਰੇ ਸ਼ੱਕ ਦੇ ਘੇਰੇ ਵਿੱਚ ਹੈ ।

ਟਾਰਗੇਟ ਕਿਲਿੰਗ ਦੇ ਮਾਮਲੇ ਵਿੱਚ ਜੱਗੀ ਦੀ ਗ੍ਰਿਫਤਾਰੀ

ਜੱਗੀ ਜੌਹਲ ਨੂੰ ਪੰਜਾਬ ਵਿੱਚ 2016 ਤੋਂ 2017 ਵਿੱਚ ਹੋਇਆਂ ਟਾਰਗੇਟ ਕਿਲਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ । ਪਰਿਵਾਰ ਦਾ ਇਲਜ਼ਾਮ ਸੀ ਕਿ ਮਨੁੱਖੀ ਅਧਿਕਾਰਾਂ ਦੀਆਂ ਕਈ ਉਲੰਘਣਾਵਾਂ ਕਰਦੇ ਹੋਏ ਜੱਗੀ ਨੂੰ ਇੱਕ ਝੂਠੇ “ਇਕਬਾਲੀਆ ਬਿਆਨ” ‘ਤੇ ਦਸਤਾਖਰ ਕਰਨ ਲਈ ਤਸੀਹੇ ਦਿੱਤੇ ਗਏ ਸਨ। ਹਾਲਾਂਕਿ ਭਾਰਤ ਸਰਕਾਰ ਨੇ ਇੰਨਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਅਤੇ ਦਾਅਵਾ ਕੀਤਾ ਹੈ ਕਿ ਕਾਨੂੰਨ ਦੇ ਮੁਤਾਬਿਕ ਹੀ ਜੱਗੀ ਜੌਹਲ ਤੇ ਕਾਰਵਾਈ ਕੀਤੀ ਗਈ ਹੈ। ਜੱਗੀ ਨੂੰ 8 ਟਾਰਗੇਟ ਕਿਲਿੰਗ ਦੇ ਮਾਮਲਿਆਂ ਵਿੱਚ ਮੁਲਜ਼ਮ ਬਣਾਇਆ ਗਿਆ ਸੀ ਜਿੰਨਾਂ ਵਿੱਚੋਂ NIA ਕੋਰਟ ਨੇ ਫਿਲਹਾਲ 6 ਹੀ ਕੇਸਾਂ ਵਿੱਚ ਟਰਾਇਲ ਨੂੰ ਮਨਜ਼ੂਰੀ ਦਿੱਤੀ ਹੈ। ਜੱਗੀ ਦਾ ਪਰਿਵਾਰ ਵੀ ਇਹ ਦਾਅਵਾ ਕਰ ਰਿਹਾ ਹੈ ਕਿ ਕਿਉਂਕਿ ਜੱਗੀ ਸਿੱਖ ਮਸਲਿਆਂ ‘ਤੇ ਬੇਬਾਕੀ ਨਾਲ ਬੋਲਣ ਦੇ ਨਾਲ ਲਿੱਖ ਦਾ ਸੀ ਅਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲਈ ਹਮੇਸ਼ਾ ਤਿਆਰ ਰਹਿੰਦਾ ਸੀ ਇਸੇ ਲਈ ਉਹ ਭਾਰਤੀ ਏਜੰਸੀਆਂ ਦੇ ਰਡਾਰ ‘ਤੇ ਆ ਗਿਆ ਅਤੇ ਜਦੋਂ ਉਹ 2017 ਵਿੱਚ ਭਾਰਤ ਵਿਆਹ ਕਰਵਾਉਣ ਆਇਆ ਤਾਂ ਉਸ ਨੂੰ ਟਾਰਗੇਟ ਕਿਲਿੰਗ ਦੇ ਮਾਮਲਿਆਂ ਵਿੱਚ ਫਸਾ ਦਿੱਤਾ ਗਿਆ

Exit mobile version