The Khalas Tv Blog International ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਦਾ ਅਸਤੀਫਾ, ਇਹ ਪੰਜਾਬੀ PM ਦੀ ਰੇਸ ‘ਚ
International

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਦਾ ਅਸਤੀਫਾ, ਇਹ ਪੰਜਾਬੀ PM ਦੀ ਰੇਸ ‘ਚ

uk pm liz truss resign

ਲਿਜ਼ ਟਰਸ ਸਿਰਫ਼ 45 ਦਿਨ ਹੀ ਕੁਰਸੀ 'ਤੇ ਰਹੀ

ਬ੍ਰਿਟੇਨ : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ (liz truss) ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹ ਸਿਰਫ਼ 45 ਦਿਨ ਹੀ ਆਪਣੇ ਅਹੁਦੇ ਦੇ ਬਣੀ ਰਹਿ ਸਕੀ । ਉਨ੍ਹਾਂ ਵੱਲੋਂ ਅਸਤੀਫੇ ਦੇਣ ਦੇ ਪਿੱਛੇ ਵੱਡਾ ਕਾਰਨ ਸਰਕਾਰ ਵੱਲੋਂ ਜਾਰੀ ਆਰਥਿਕ ਪ੍ਰੋਗਰਾਮ ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਆਪਣੀ ਕਨਜ਼ਰਵੇਟਿਵ ਪਾਰਟੀ ਵੰਡੀ ਗਈ ਸੀ। ਅਸਤੀਫ਼ੇ ਤੋਂ ਬਾਅਦ ਲਿਜ਼ ਨੇ ਕਿਹਾ ਕਿ ਉਹ ਆਪਣੀ ਪਾਰਟੀ ਨੂੰ ਕੀਤਾ ਗਿਆ ਵਾਅਦਾ ਪੂਰਾ ਨਹੀਂ ਕਰ ਸਕੀ ਹੈ ਇਸ ਲਈ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹੈ । ਇੱਕ ਹਫ਼ਤੇ ਪਹਿਲਾਂ ਉਨ੍ਹਾਂ ਨੇ ਆਪਣੇ ਖ਼ਜ਼ਾਨਾ ਮੰਤਰੀ ਨੂੰ ਅਹੁਦੇ ਤੋਂ ਹਟਾਇਆ ਸੀ । ਉਸ ਤੋਂ ਬਾਅਦ ਬੀਤੇ ਦਿਨ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੇਨ ਨੇ ਅਸਤੀਫਾ ਦੇ ਦਿੱਤਾ ਸੀ। ਸੁਏਲਾ ਨੇ ਰਵਾਂਡਾ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਆਏ ਲੋਕਾਂ ਨੂੰ ਬ੍ਰਿਟੇਨ ਤੋਂ ਵਾਪਸ ਭੇਜਣ ਲਈ ਕਿਹਾ ਜਿਸ ਤੋਂ ਪ੍ਰਧਾਨ ਮੰਤਰੀ ਲਿਜ਼ ਕਾਫੀ ਨਰਾਜ਼ ਸੀ। ਕਨਜ਼ਰਵੇਟਿਵ ਪਾਰਟੀ ਦੇ 100 ਤੋਂ ਵੱਧ ਐੱਮਪੀ ਉਨ੍ਹਾਂ ਦੇ ਖਿਲਾਫ਼ ਸਨ ਅਤੇ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਸਨ।

ਆਰਥਿਤ ਨੀਤੀ ਫੇਲ੍ਹ ਸਾਬਿਤ ਹੋਈ

ਪ੍ਰਧਾਨ ਮੰਤਰੀ ਲਿਜ਼ ਦੀ ਆਰਥਿਕ ਨੀਤੀਆਂ ਦੀ ਵਜ੍ਹਾ ਕਰਕੇ ਬ੍ਰਿਟੇਨ ਵਿੱਚ ਮਹਿੰਗਾਈ 10 ਫੀਸਦ ਤੱਕ ਪਹੁੰਚ ਗਈ ਸੀ । ਖ਼ਬਰਾ ਆ ਰਹੀਆਂ ਸਨ ਮਹਿੰਗਾਈ ਦੀ ਵਜ੍ਹਾ ਕਰਕੇ ਯੂਕੇ ਦੇ ਲੋਕਾਂ ਨੇ ਇੱਕ ਵਕਤ ਦਾ ਖਾਣਾ ਬੰਦ ਕਰ ਦਿੱਤਾ ਸੀ । ਜੇਕਰ ਬ੍ਰਿਟੇਨ ਵਿੱਚ ਹਾਲਤ ਨਹੀਂ ਸੁਧਰੇ ਤਾਂ ਲੋਕਾਂ ਦਾ ਜੀਉਣਾ ਮੁਸ਼ਕਿਲ ਹੋ ਸਕਦਾ ਹੈ । ਲਿਜ਼ ਨੇ ਸੱਤਾ ਸੰਭਾਲਣ ਤੋਂ ਬਾਅਦ ਟੈਕਸ ਵਿੱਚ ਕਮੀ ਕੀਤੀ ਸੀ ਜਿਸ ਦੀ ਵਜ੍ਹਾ ਕਰਕੇ ਅਮੀਰ ਲੋਕਾਂ ਨੂੰ ਫਾਇਦਾ ਹੋਣ ਲੱਗਿਆ ਜਿਸ ਤੋਂ ਬਾਅਦ ਲਿਜ਼ ਨੇ ਇਹ ਫੈਸਲਾ ਵਾਪਸ ਲਿਆ । ਹੁਣ ਵੱਡਾ ਸਵਾਲ ਇਹ ਹੈ ਲਿਜ਼ ਤੋਂ ਬਾਅਦ ਬ੍ਰਿਟੇਨ ਦਾ ਅਗਾਲ ਪ੍ਰਧਾਨ ਮੰਤਰੀ ਕੌਣ ਹੋਵੇਗਾ ? ਹਾਲਾਂਕਿ ਕਨਜ਼ਰਵੇਟਿਵ ਪਾਰਟੀ ਵਿੱਚ ਕਈ ਨਾਂ ਅੱਗੇ ਚੱਲ ਰਹੇ ਹਨ ਪਰ ਭਾਰਤ ਦੇ ਪੰਜਾਬੀ ਪਿਛੋਕਣ ਦੇ ਰਿਸ਼ੀ ਸੁਨਕ ਰੇਸ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ ।

ਪੀਐੱਮ ਦੀ ਰੇਸ ਵਿੱਚ ਰਿਸ਼ੀ ਦੀ ਮੁੜ ਤੋਂ ਐਂਟਰੀ

ਲਿਜ਼ ‘ਤੇ ਅਸਤੀਫ਼ੇ ਤੋਂ ਬਾਅਦ ਹੁਣ ਵੱਡਾ ਸਵਾਲ ਇਹ ਹੈ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ? ਇਸ ਰੇਸ ਵਿੱਚ ਰਿਸ਼ੀ ਸੁਨਕ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ। ਬੋਰਿਸ ਜਾਨਸਨ ਸਰਕਾਰ ਵਿੱਚ ਉਹ ਖ਼ਜ਼ਾਨਾ ਮੰਤਰੀ ਸਨ ਅਤੇ ਕੋਵਿਡ ਦੌਰਾਨ ਦੇਸ਼ ਨੂੰ ਆਰਥਿਕ ਸੰਕਟ ਤੋਂ ਉਬਾਰਨ ਵਿੱਚ ਉਨ੍ਹਾਂ ਦਾ ਅਹਿਮ ਰੋਲ ਸੀ। ਜਦੋਂ ਲਿਜ਼ ਅਤੇ ਰਿਸ਼ੀ ਦੇ ਵਿਚਾਲੇ ਪ੍ਰਧਾਨ ਮੰਤਰੀ ਅਹੁਦੇ ਦੀ ਰੇਸ ਦਾ ਮੁਕਾਬਲਾ ਚੱਲ ਰਿਹਾ ਸੀ ਤਾਂ ਕਨਜ਼ਰਵੇਟਿਵ ਪਾਰਟੀ ਦੇ ਐੱਮਪੀਜ਼ ਨੇ ਰਿਸ਼ੀ ਦੇ ਨਾਂ ‘ਤੇ ਮੋਹਰ ਲਗਾਈ ਸੀ । ਜਦਕਿ ਕਨਜ਼ਰਵੇਟਿਵ ਪਾਰਟੀ ਦੇ ਡੈਲੀਗੇਟ ਦੀ ਚੋਣ ਵਿੱਚ ਉਹ ਦੂਜੇ ਨੰਬਰ ‘ਤੇ ਰਹੇ ਸਨ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਰੇਸ ਵਿੱਚ ਆ ਸਕਦੇ ਹਨ । ਰਿਸ਼ੀ ਸੁਨਕ ਦਾ ਪਿਛੋਕਣ ਪੰਜਾਬ ਤੋਂ ਹੈ ਅਜਿਹੇ ਵਿੱਚ ਜੇਕਰ ਉਹ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠ ਦੇ ਹਨ ਤਾਂ ਪੰਜਾਬ ਦੇ ਲਈ ਵੀ ਇਹ ਵੱਡੇ ਮਾਣ ਵਾਲੀ ਗੱਲ ਹੋਵੇਗੀ । ਉਨ੍ਹਾਂ ਦੇ ਦਾਦਾ ਪੰਜਾਬ ਦੇ ਰਹਿਣ ਵਾਲੇ ਸਨ ਫਿਰ ਉਹ ਦੱਖਣੀ ਅਫਰੀਕਾ ਚੱਲੇ ਗਏ ਸਨ ਜਿਸ ਤੋਂ ਬਾਅਦ ਸਨਕ ਦੇ ਪਿਤਾ ਅਤੇ ਪੂਰਾ ਪਰਿਵਾਰ ਇੰਗਲੈਂਡ ਸ਼ਿਫਟ ਹੋ ਗਿਆ ਸੀ। ਸਿਰਫ਼ ਇੰਨਾਂ ਹੀ ਨਹੀਂ ਸਨਕ ਦੀ ਪਤਨੀ ਦੇ ਪਿਤਾ ਭਾਰਤ ਦੀ ਸਭ ਤੋਂ ਵੱਡੀ IT ਕੰਪਨੀ Infosys ਦੇ ਫਾਉਂਡਰ ਨਰਾਇਣ ਮੂਰਤੀ ਹਨ ।

Exit mobile version