ਬਿਉਰੋ ਰਿਪੋਰਟ : ਕੈਨੇਡਾ ਤੋਂ ਬਾਅਦ ਬ੍ਰਿਟੇਨ ਵਿੱਚ ਵੀ ਭਾਰਤੀ ਹਾਈ ਕਮਿਸ਼ਨ ਵਿਕਰਮ ਦੋਰਾਇਸੁਆਮੀ ਦਾ ਸਿੱਖਾਂ ਵੱਲੋਂ ਘਿਰਾਓ ਕੀਤਾ ਗਿਆ । ਉਨ੍ਹਾਂ ਨੂੰ ਸਕਾਟਲੈਂਡ ਦੇ ਇੱਕ ਗੁਰਦੁਆਰੇ ਜਾਣ ਤੋਂ ਰੋਕਿਆ ਗਿਆ । ਹਾਈ ਕਮਿਸ਼ਨਰ ਖਾਲਿਸਤਾਨੀ ਹਮਾਇਤੀਆਂ ਨੂੰ ਲੈਕੇ ਇੱਕ ਬੈਠਕ ਕਰਨ ਦੇ ਲਈ ਆਏ ਸਨ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵਿੱਚ ਖਾਲਿਸਤਾਨੀ ਹਮਾਇਤੀ ਗੁਰਦੁਆਰੇ ਦੇ ਬਾਹਰ ਭਾਰਤੀ ਹਾਈ ਕਮਿਸ਼ਨਰ ਦੋਰਾਇਸੁਆਮੀ ਨੂੰ ਘੇਰ ਦੇ ਹੋਏ ਵਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਗੁਰਦੁਆਰੇ ਜਾਣ ਤੋਂ ਰੋਕਿਆ ਜਾ ਰਿਹਾ ਹੈ । ਇਸ ਦੇ ਬਾਅਦ ਦੋਰਾਇਸੁਆਮੀ ਇੱਕ ਕਾਰ ਵਿੱਚ ਬੈਠ ਕੇ ਚੱਲੇ ਜਾਂਦੇ ਹਨ। ਵੀਡੀਓ ਵਿੱਚ ਖਾਲਿਸਤਾਨੀ ਹਮਾਇਤੀ ਉਨ੍ਹਾਂ ਨੂੰ ਮੁੜ ਤੋਂ ਗੁਰਦੁਆਰੇ ਨਾ ਆਉਣ ਦੀ ਹਦਾਇਤ ਦਿੰਦੇ ਹੋਏ ਨਜ਼ਰ ਆਏ। ਹੁਣ ਖ਼ਬਰ ਆਈ ਹੈ ਕਿ ਭਾਰਤ ਨੇ UK ਦੇ ਵਿਦੇਸ਼ ਮੰਤਰਾਲਾ ਅਤੇ ਪੁਲਿਸ ਦੇ ਸਾਹਮਣੇ ਇਹ ਮੁੱਦਾ ਚੁਕਿਆ ਹੈ ।
ਖਾਲਿਸਤਾਨੀ ਹਮਾਇਤੀਆਂ ਨੇ ਕਿਹਾ ਗੁਰਦੁਆਰੇ ਨਹੀਂ ਆ ਸਕਦੇ ਹਨ ਭਾਰਤ ਦੇ ਲੋਕ
ਹਾਈ ਕਮਿਸ਼ਨ ਨੂੰ ਰੋਕਣ ਵਾਲਿਆਂ ਵਿੱਚ ਸ਼ਾਮਲ ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਸਾਨੂੰ ਪਤਾ ਚਲਿਆ ਸੀ ਕਿ ਭਾਰਤ ਦੇ ਹਾਈ ਕਮਿਸ਼ਨਰ ਇੱਥੇ ਆਉਣ ਵਾਲੇ ਹਨ । ਸਾਡੇ ਰੋਕੇ ਜਾਣ ਦੇ ਬਾਅਦ ਉਹ ਕਾਰ ਵਿੱਚ ਬੈਠ ਕੇ ਵਾਪਸ ਚੱਲੇ ਗਏ ਹਨ। ਗੁਰਦੁਆਰੇ ਆਉਣ ਵਾਲੇ ਭਾਰਤ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨਾਲ ਅਜਿਹਾ ਹੀ ਹੋਵੇਗਾ। ਖਾਲਿਸਤਾਨੀ ਹਮਾਇਤੀਆਂ ਨੇ ਕਿਹਾ ਉਹ ਭਾਵੇ ਬਹਾਨੇ ਨਾਲ ਇੱਥੇ ਆਏ ਸਨ ਪਰ ਸਾਨੂੰ ਪਤਾ ਹੈ ਕਿ ਉਨ੍ਹਾਂ ਦਾ ਕੀ ਮਕਸਦ ਸੀ । ਕੈਨੇਡਾ ਵਿੱਚ ਜੋ ਹੋਇਆ ਉਹ ਸਭ ਨੇ ਵੇਖਿਆ,ਕੈਨੇਡਾ ਦੇ ਪੀਐੱਮ ਨੇ ਸਾਫ ਤੌਰ ‘ਤੇ ਭਾਰਤ ‘ਤੇ ਸਵਾਲ ਚੁੱਕ ਦੇ ਹੋਏ ਡਿਪਲੋਮੈਟ ਨੂੰ ਕੱਢ ਦਿੱਤਾ । ਅਜਿਹੇ ਵਿੱਚ ਉਨ੍ਹਾਂ ਨੂੰ ਗੁਰਦੁਆਰੇ ਬੁਲਾਉਣਾ ਬਹੁਤ ਗਲਤ ਸੀ ।
ਮਨਜਿੰਦਰ ਸਿੰਘ ਸਿਰਸਾ ਦਾ ਬਿਆਨ
ਇਸ ਘਟਨਾ ਦੇ ਬਾਅਦ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸਕਾਟਲੈਂਡ ਵਿੱਚ ਜੋ ਹੋਇਆ ਉਹ ਬਹੁਤ ਦੀ ਗਲਤ ਸੀ । ਗੁਰੁਦਆਰੇ ਵਿੱਚ ਕਿਸੇ ਨੂੰ ਵੀ ਆਉਣ ਦਾ ਅਧਿਕਾਰ ਹੈ । ਸਾਡੇ ਧਰਮ ਵਿੱਚ ਹਿੰਸਾ ਫੈਲਾਉਣ ਦੇ ਲਈ ਨਹੀਂ ਕਿਹਾ ਜਾਂਦਾ ਹੈ ਬਲਕਿ ਅਸੀਂ ਮਨੁੱਖਤਾ ਦੀ ਰੱਖਿਆ ਕਰਦੇ ਹਾਂ । ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਸਿੱਖ ਭਾਈਚਾਰੇ ਦੀ ਤਰੀਫ ਕੀਤੀ । ਸਿੱਖਾਂ ਦੇ ਲਈ ਭਾਰਤ ਹੀ ਸਭ ਤੋਂ ਸੁਰੱਖਿਅਤ ਹੈ ।
ਲੰਡਨ ਸਫਾਰਤਖਾਨੇ ਤੋਂ ਬਾਅਦ ਇਹ ਦੂਜੀ ਘਟਨਾ
ਮਾਰਚ ਵਿੱਚ ਲੰਡਨ ਦੇ ਹਾਈ ਕਮਿਸ਼ਨ ‘ਤੇ ਹੋਏ ਹਮਲੇ ਤੋਂ ਬਾਅਦ ਇਹ ਦੂਜੀ ਘਟਨਾ ਹੈ । ਮਾਰਚ ਵਿੱਚ ਖਾਲਿਸਤਾਨੀ ਹਮਾਇਤੀਆਂ ਨੇ ਭਾਰਤੀ ਹਾਈ ਕਮਿਸ਼ਨ ਪਹੁੰਚ ਕੇ ਉੱਥੇ ਭੰਨ-ਤੋੜ ਕੀਤੀ ਸੀ । ਇਸ ਦੇ ਬਾਅਦ ਝੰਡੇ ਨੂੰ ਉਤਾਰ ਦਿੱਤਾ ਸੀ । ਇਹ ਕੰਮ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗਿਫਤਾਰੀ ਤੋਂ ਬਾਅਦ ਹੋਇਆ ਸੀ ।