ਬਿਊਰੋ ਰਿਪੋਰਟ : ਅਵਤਾਰ ਸਿੰਘ ਖੰਡਾ ਦੀ ਮਾਂ ਚਰਨਜੀਤ ਕੌਰ ਅਤੇ ਭੈਣ ਜਸਪ੍ਰੀਤ ਕੌਰ ਨੂੰ UK ਦੀ ਸਰਕਾਰ ਨੇ ਵੀਜਾ ਦੇਣ ਤੋਂ ਮਨਾ ਕਰ ਦਿੱਤਾ ਹੈ । ਇਹ ਦੋਵੇ ਇੰਗਲੈਂਡ ਵਿੱਚ ਆਪਣੇ ਪੁੱਤਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਦੇ ਲਈ ਜਾਣਾ ਚਾਹੁੰਦੇ ਸਨ । ਇਨ੍ਹਾਂ ਹੀ ਨਹੀਂ ਭੈਣ ਜਸਪ੍ਰੀਤ ਕੌਰ ਨੇ ਪੰਜਾਬ ਹਰਿਆਣਾ ਹਾਈਕੋਰਟ ਤੋਂ ਵੀ ਖੰਡਾ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਇਜਾਜ਼ਤ ਮੰਗੀ ਹੈ ਜਿਸ ‘ਤੇ ਸੁਣਵਾਈ ਚੱਲ ਰਹੀ ਹੈ । ਇਸੇ ਦੇ ਲਈ ਭਾਰਤ ਸਰਕਾਰ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ ਹੋਇਆ ਸੀ ਜਿਸ ਤੋਂ ਬਾਅਦ ਬ੍ਰਿਟੇਨ ਵਿੱਚ ਭਾਰਤੀ ਹਾਈਕਮਿਸ਼ਨ ਨੇ ਇੰਗਲੈਂਡ ਤੋਂ ਪੁੱਛਿਆ ਸੀ ਕੀ ਖੰਡਾ UK ਦਾ ਨਾਗਰਿਕ ਹੈ । ਜਿਸ ਤੋਂ ਬਾਅਦ ਹੀ ਅਦਾਲਤ ਨੇ ਆਪਣੇ ਫੈਸਲਾ ਸੁਣਾਉਣਾ ਸੀ ।
ਮਿਲੀ ਜਾਣਕਾਰੀ ਦੇ ਮੁਤਾਬਿਕ ਖੰਡਾ ਦੀ ਭੈਣ ਜਸਪ੍ਰੀਤ ਕੌਰ ਨੇ UK ਜਾਣ ਦੇ ਲਈ ਵੀਜਾ ਅਪਲਾਈ ਕੀਤਾ ਸੀ । ਪਰ UK ਸਰਕਾਰ ਨੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ ਹੈ । UK ਵਿੱਚ ਸਿੱਖ ਆਗੂਆਂ ਦਾ ਕਹਿਣਾ ਹੈ ਕਿ ਭਾਰਤੀ ਹਾਈਕਮਿਸ਼ਨ ‘ਤੇ ਝੰਡੇ ਨੂੰ ਲੈਕੇ ਹੋਏ ਅਪਮਾਨ ਤੋਂ ਬਾਅਦ ਭਾਰਤ ਦੇ ਦਬਾਅ ਵਿੱਚ ਯੂਕੇ ਸਰਕਾਰ ਨੇ ਇਹ ਫੈਸਲਾ ਲਿਆ ਹੈ ।
ਇਸ ਤੋਂ ਪਹਿਲਾਂ UK ਸਰਕਾਰ ਨੇ ਖੰਡਾ ਦਾ ਪੋਸਟਮਾਰਟਮ ਪ੍ਰਾਈਵੇਟ ਹਸਪਤਾਲ ਤੋਂ ਕਰਵਾਉਣ ਦੀ ਮੰਗ ਨੂੰ ਨਾ ਮਨਜ਼ੂਰ ਕਰ ਦਿੱਤਾ ਸੀ ਅਤੇ ਸਥਾਨਕ ਪੁਲਿਸ ਨੇ ਵੀ ਖੰਡਾ ਦੀ ਮੌਤ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਅਵਤਾਰ ਸਿੰਘ ਖੰਡਾ ਦਾ ਕੈਂਸਰ ਦੀ ਵਜ੍ਹਾ ਕਰਕੇ ਦਿਹਾਂਤ ਹੋਇਆ ਸੀ ਪਰ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਨੇ ਇਸ ‘ਤੇ ਸ਼ੱਕ ਜ਼ਾਹਿਰ ਕੀਤਾ ਸੀ ।
ਭਾਰਤ ਸਰਕਾਰ ਦਾ ਸਖਤ ਰੁੱਖ
ਭਾਰਤ ਵਿੱਚ ਅਵਤਾਰ ਸਿੰਘ ਖੰਡਾ ਨੂੰ ਲੈਕੇ ਸਰਕਾਰ ਦਾ ਸਖਤ ਰੁੱਖ ਨਜ਼ਰ ਆ ਰਿਹਾ ਹੈ । ਪਰਿਵਾਰ ਵੱਲੋਂ ਖੰਡਾ ਦੀ ਮ੍ਰਿਤਕ ਦੇਹ ਮੋਗਾ ਲਿਆਉਣ ਦੀ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੀਤੀ ਮੰਗ ‘ਤੇ ਭਾਰਤ ਸਰਕਾਰ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਖੰਡਾ ਦੇ ਭਾਰਤੀ ਨਾਗਰਿਕ ਹੋਣ ਦਾ ਕੋਈ ਸਬੂਤ ਅਤੇ ਦਸਤਾਵੇਜ਼ ਨਹੀਂ ਹੈ। ਹਾਲਾਂਕਿ ਹੈਰਾਨੀ ਦੀ ਗੱਲ ਇਹ ਕਿ 22 ਸਾਲ ਦੀ ਉਮਰ ਤੱਕ ਖੰਡਾ ਪੰਜਾਬ ਵਿੱਚ ਰਿਹਾ ਅਤੇ ਇੱਥੇ ਹੀ ਉਸ ਨੇ ਪੜਾਈ ਕੀਤੀ । 2007 ਵਿੱਚ ਉਹ ਯੂਕੇ ਗਿਆ ਸੀ, ਇਸ ਦੇ ਬਾਵਜੂਦ ਭਾਰਤ ਸਰਕਾਰ ਨੇ ਉਸ ਦੇ ਦੇਸ਼ ਵਿੱਚ ਹੋਣ ਦੇ ਸਬੂਤ ਅਤੇ ਦਸਤਾਵੇਜ਼ ਹੋਣ ਤੋਂ ਇਨਕਾਰ ਕਰਨਾ ਸਿੱਖ ਜਥੇਬੰਦੀਆਂ ਅਤੇ ਘਰ ਵਾਲਿਆਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ ।
15 ਜੂਨ ਨੂੰ ਖੰਡਾ ਨੇ ਲਏ ਸਨ ਅੰਤਿਮ ਸਾਹ
ਅਵਤਾਰ ਸਿੰਘ ਖੰਡਾ ਨੇ ਇੰਗਲੈਂਡ ਦੇ ਹਸਪਤਾਲ ਵਿੱਚ ਅੰਤਿਮ ਸਾਹ ਲਏ ਸਨ । ਉਨ੍ਹਾਂ ਦੀ ਮੌਤ ਦੇ ਪਿੱਛੇ ਕੈਂਸਰ ਨੂੰ ਕਾਰਨ ਦੱਸਿਆ ਗਿਆ ਸੀ । ਪਰ ਇਹ ਵੀ ਚਰਚਾ ਸੀ ਕਿ ਉਨ੍ਹਾਂ ਦੇ ਸ਼ਰੀਰ ਤੋਂ ਜ਼ਹਿਰ ਮਿਲਿਆ ਸੀ ਜੋ ਇੰਜੈਕ ਕੀਤਾ ਗਿਆ ਸੀ ।