The Khalas Tv Blog India UK ਦੇ ਇੰਨਾਂ ਸਿੱਖ ਚੈਨਲਾਂ ‘ਤੇ ਸਰਕਾਰ ਸਖਤ ! ਬੰਦ ਕਰਨ ਦੀ ਤਿਆਰੀ,ਗੰਭੀਰ ਇਲਜ਼ਾਮ
India International Punjab Religion

UK ਦੇ ਇੰਨਾਂ ਸਿੱਖ ਚੈਨਲਾਂ ‘ਤੇ ਸਰਕਾਰ ਸਖਤ ! ਬੰਦ ਕਰਨ ਦੀ ਤਿਆਰੀ,ਗੰਭੀਰ ਇਲਜ਼ਾਮ

ਬਿਉਰੋ ਰਿਪੋਰਟ : ਸਿੱਖ ਫਾਰ ਜਸਟਿਸ ਸਮੇਤ ਕਈ ਹੋਰ ਜਥੇਬੰਦੀਆਂ ‘ਤੇ ਬ੍ਰਿਟੇਨ ਦੀ ਸਰਕਾਰ ਨੇ ਕੁਝ ਦਿਨ ਪਹਿਲਾਂ ਸਖਤੀ ਕਰਦੇ ਹੋਏ ਐਕਾਊਂਟ ਸੀਜ਼ ਕੀਤੇ ਸਨ । ਹੁਣ ਕੁਝ ਸਿੱਖ ਚੈਨਲਾਂ ਖਿਲਾਫ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ । ਜਿੰਨਾਂ ‘ਤੇ ਪਾਬੰਦੀ ਦੀ ਤਿਆਰੀ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਖਾਲਸਾ ਟੈਲੀਵਿਜ਼ਨ ਲਿਮਟਿਡ,ਖਾਲਿਸਤਾਨੀ ਟੈਲੀਵਿਜ਼ਨ ਚੈਨਲ ਅਤੇ ਕੁਝ ਹੋਰ ਚੈਨਲ ਸ਼ਾਮਲ ਹਨ । ਇੰਨਾਂ ‘ਤੇ ਭਾਰਤ ਵਿਰੋਧੀ ਕੰਮ ਕਰਨ ਦਾ ਇਲਜ਼ਾਮ ਸੀ । ਬ੍ਰਿਟੇਨ ਦੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਇੰਨਾਂ ਦੀ ਲਿਸਟ ਤਿਆਰੀ ਕੀਤੀ ਹੈ ।

ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨੂੰ ਵੀ ਯੂਕੇ ਵਿੱਚ ਪਾਬੰਦੀਸ਼ੁਦਾ ਲਿਸਟ ਵਿੱਚ ਰੱਖਿਆ ਗਿਆ ਹੈ । ਇਸ ਜਥੇਬੰਦੀ ‘ਤੇ ਇਲਜ਼ਾਮ ਹੈ ਕਿ ਹਿੰਦੂਆਂ ਅਤੇ ਭਾਰਤੀਆਂ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਕਰ ਰਹੇ ਹਨ । ਇਸ ਤੋਂ ਪਹਿਲਾਂ 2016 ਵਿੱਚ ਇਸ ‘ਤੇ ਪਾਬੰਦੀ ਹਟਾ ਦਿੱਤੀ ਗਈ ਸੀ ।

ਜਾਣਕਾਰੀ ਦੇ ਮੁਤਾਬਿਕ ਖਾਲਸਾ ਟੈਲੀਵਿਜ਼ਨ ਲਿਮਟਿਡ ‘ਤੇ ਫਰਵਰੀ 2021 ਵਿੱਚ 50 ਲੱਖ ਦਾ ਜੁਰਮਾਨਾ ਲਗਾਇਆ ਗਿਆ ਸੀ । ਜਿਸ ਤੋਂ ਬਾਅਦ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਸੀ । ਪਰ ਬਾਅਦ ਵਿੱਚੋਂ ਇਹ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਰਗਰਮ ਹੋ ਗਿਆ ।

Exit mobile version