The Khalas Tv Blog India 500 ਦੇ ਨੋਟਾਂ ਦੀਆਂ ਗੱਠੀਆਂ ਪਲੰਗ ‘ਤੇ ਵਿਛਾ ਕੇ ਜਵਾਨ ਨੇ ਕੀਤੀ ਇਹ ਹਰਕਤ ! ਫਿਰ ਹੈਰਾਨ ਕਰਨ ਵਾਲੀ ਸਫਾਈ
India

500 ਦੇ ਨੋਟਾਂ ਦੀਆਂ ਗੱਠੀਆਂ ਪਲੰਗ ‘ਤੇ ਵਿਛਾ ਕੇ ਜਵਾਨ ਨੇ ਕੀਤੀ ਇਹ ਹਰਕਤ ! ਫਿਰ ਹੈਰਾਨ ਕਰਨ ਵਾਲੀ ਸਫਾਈ

 

ਬਿਉਰੋ ਰਿਪੋਰਟ : ਕਈ ਵਾਰ ਝੂਠੀ ਸ਼ਾਨ ਤੁਹਾਨੂੰ ਮੁਸੀਬਤ ਵਿੱਚ ਪਾ ਸਕਦੀ ਹੈ,ਖਾਸ ਕਰਕੇ ਜੇਕਰ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਵੇ ਤਾਂ ਸਮਝੋ ਤੁਹਾਡੀ ਮੁਸੀਬਤ ਦੁਗਣੀ ਹੋ ਜਾਵੇਗੀ । ਹੋਮਗਾਰਡ ਦੇ ਜਵਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ,ਜਿਸ ਵਿੱਚ ਉਸ ਨੇ 500-500 ਦੇ ਨੋਟਾਂ ਦੀਆਂ ਗੱਠੀਆਂ ਪਲੰਗ ‘ਤੇ ਵਿਛਾ ਰੱਖੀਆਂ ਹਨ ਅਤੇ ਉਸ ਦੇ ਵਿਚਾਲੇ ਆਪ ਬੈਠਿਆ ਹੋਇਆ ਹੈ,ਪਿੱਛੇ ਗਾਣਾ ਚੱਲ ਰਿਹਾ ਹੈ ‘ਤੂੰ ਪੈਸਾ-ਪੈਸਾ ਕਰਤੀ ਹੈ ਕਿਉਂ ਪੈਸੇ ਪੇ ਤੂੰ ਮਰਤੀ ਹੈ’ ਉਹ ਆਪ ਰੁਪਏ ਗਿਣ ਰਿਹਾ ਹੈ । ਵੀਡੀਓ ਮੱਧ ਪ੍ਰਦੇਸ਼ ਦੇ ਉਜੈਨ ਦਾ ਦੱਸਿਆ ਜਾ ਰਿਹਾ ਹੈ । ਵੀਡੀਓ ਵੇਖਣ ਤੋਂ ਬਾਅਦ SSP ਪ੍ਰਦੀਪ ਸ਼ਰਮਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਵੀਡੀਓ ਤਿੰਨ ਦਿਨ ਪੁਰਾਣਾ ਦੱਸਿਆ ਜਾ ਰਿਹਾ ਹੈ,ਐੱਸਪੀ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਵੀਡੀਓ ਹੋਮਗਾਰਡ ਦੇ ਜਵਾਨ ਰਵੀ ਸ਼ਰਮਾ ਦਾ ਹੈ । ਰਵੀ ਸ਼ਰਮਾ ਨੇ ਤਿੰਨ ਦਿਨ ਪਹਿਲਾਂ ਫੇਸਬੁਕ ਐਕਾਊਂਟ ‘ਤੇ ਵੀਡੀਓ ਅਪਲੋਡ ਕੀਤਾ ਸੀ। ਹੰਗਾਮੇ ਦੇ ਬਾਅਦ ਵੀਡੀਓ ਡਿਲੀਟ ਕਰ ਦਿੱਤਾ ਗਿਆ ਹੈ । ਵੀਡੀਓ ਹੋਮ ਗਾਰਡ ਦੇ ਜਵਾਨ ਨੇ ਘਰ ਵਿੱਚ ਹੀ ਬਣਾਇਆ ਸੀ ।

ਹੋਮ ਗਾਰਡ ਦੀ ਸਫਾਈ

ਵੀਡੀਓ ‘ਤੇ ਹੰਗਾਮਾ ਹੋਣ ਦੇ ਬਾਅਦ SP ਪ੍ਰਦੀਪ ਸ਼ਰਮਾ ਨੇ ਮਾਮਲੇ ਦਾ ਨੋਟਿਸ ਲਿਆ ਹੈ । ਐੱਸਪੀ ਦਾ ਕਹਿਣਾ ਹੈ ਕਿ ਜਾਂਚ ਵਿੱਚ ਗੜਬੜੀ ਕੀਤੀ ਗਈ ਹੈ ਤਾਂ ਜਵਾਨ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਉਧਰ ਰਵੀ ਸ਼ਰਮਾ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਗਏ ਬਿਆਨ ਵਿੱਚ ਦੱਸਿਆ ਗਇਆ ਹੈ ਕਿ ਉਸ ਦੇ ਆਪਣਾ ਘਰ ਵੇਚਿਆ ਸੀ,ਮਕਾਨ ਦੀ ਰਜਿਸਟ੍ਰੀ ਵੀ ਅਫ਼ਸਰਾਂ ਨੂੰ ਵਿਖਾ ਦਿੱਤੀ ਹੈ । ਹਾਲਾਂਕਿ ਇਹ ਸਾਫ ਨਹੀਂ ਹੋਇਆ ਹੈ ਕਿ ਬੈੱਡ ‘ਤੇ ਵਿਛਾਏ ਗਏ ਪੈਸੇ ਕਿੰਨੇ ਸਨ ਅਤੇ ਮਕਾਨ ਕਿਸ ਕੀਮਤ ਤੇ ਵੇਚਿਆ ਸੀ

Exit mobile version