The Khalas Tv Blog India ਅਮਰੀਕਾ ‘ਚ ਉਬਰ ਦੇ ਡਰਾਈਵਰ ਨੇ ਕੀਤੀ ਔਰਤ ਨਾਲ ਸ਼ਰਮਨਾਕ ਹਰਕਤ
India International Punjab

ਅਮਰੀਕਾ ‘ਚ ਉਬਰ ਦੇ ਡਰਾਈਵਰ ਨੇ ਕੀਤੀ ਔਰਤ ਨਾਲ ਸ਼ਰਮਨਾਕ ਹਰਕਤ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਬੋਸਟਨ ਵਿੱਚ ਉਬਰ ਟੈਕਸੀ ਦੇ ਇੱਕ ਡਰਾਈਵਰ ਨੇ ਇੱਕ ਔਰਤ ਯਾਤਰੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਅਨੁਸਾਰ ਇਸ ਡਰਾਇਵਰ ਨੂੰ ਸੋਮਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਐਕਟਨ, ਮੈਸਾਚਿਉਸੇਟਸ ਦੇ 47 ਸਾਲਾ ਕਮਲ ਐਸਸਾਲਕ ਨੂੰ ਸ਼ਨੀਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ।


ਪੀੜਤ ਔਰਤ ਨੇ ਦੱਸਿਆ ਕਿ ਵੀਰਵਾਰ ਨੂੰ ਉਸਦੇ ਉਬਰ ਟੈਕਸੀ ਵਿੱਚ ਡਰਾਈਵਰ ਦਾ ਵਰਤਾਓ ਦੇਖ ਕੇ ਉਸਨੂੰ ਉਤਾਰਨ ਦੀ ਬੇਨਤੀ ਕੀਤੀ ਸੀ, ਪਰ ਡਰਾਈਵਰ ਨੇ ਕਾਰ ਨੂੰ ਲੌਕ ਕਰ ਦਿੱਤਾ। ਜਦੋਂ ਔਰਤ ਨੇ ਸ਼ੋਰ ਮਚਾਉਣ ਦੀ ਕੋਸ਼ਿਸ਼ ਕੀਤੀ ਤਾਂ ਡਰਾਇਵਰ ਨੇ ਪਿੱਛੇ ਆਉਣ ਦੀ ਕੋਸ਼ਿਸ਼ ਕੀਤੀ। ਇਸ ਉਪਰੰਤ ਔਰਤ ਡਰਾਈਵਰ ਦੀ ਸੀਟ ‘ਤੇ ਜਾ ਕੇ ਕਾਰ ਦੀ ਵਿੰਡੋ ਖੋਲ੍ਹ ਕੇ ਭੱਜਣ ਵਿੱਚ ਸਫਲ ਹੋ ਗਈ। ਡਰਾਈਵਰ ਨੂੰ ਉਬਰ ਤੋਂ ਹਟਾ ਦਿੱਤਾ ਗਿਆ ਹੈ।

Exit mobile version