The Khalas Tv Blog International ਸੰਯੁਕਤ ਅਮੀਰਾਤ ਨੇ ਹੂਤੀ ਬਾ ਗੀਆਂ ਦੀ ਬੈਲਿਸਟਿਕ ਮਿਜ਼ਾਇਲ ਨੂੰ ਰਸਤੇ ‘ਚ ਹੀ ਕੀਤਾ ਨਸ਼ ਟ
International

ਸੰਯੁਕਤ ਅਮੀਰਾਤ ਨੇ ਹੂਤੀ ਬਾ ਗੀਆਂ ਦੀ ਬੈਲਿਸਟਿਕ ਮਿਜ਼ਾਇਲ ਨੂੰ ਰਸਤੇ ‘ਚ ਹੀ ਕੀਤਾ ਨਸ਼ ਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਹਵਾਈ ਸੈਨਾ ਨੇ ਹੂਤੀ ਬਾ ਗੀਆਂ ਦੁਆਰਾ ਦਾਗੀ ਗਈ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਰਸਤੇ ਵਿੱਚ ਹੀ ਨਸ਼ ਟ ਕਰ ਦਿੱਤਾ ਹੈ। ਹੂਤੀ ਬਾ ਗੀਆਂ ਦਾ ਇਹ ਹਮ ਲਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਇਜ਼ਰਾਈਲ ਦੇ ਰਾਸ਼ਟਰਪਤੀ ਇਜ਼ਾਕ ਹੇਰਜੋਗ ਸੰਯੁਕਤ ਅਰਬ ਅਮੀਰਾਤ ਦੇ ਇਤਿਹਾਸਕ ਦੌਰੇ ‘ਤੇ ਹਨ।

ਰੱਖਿਆ ਮੰਤਰਾਲੇ ਨੇ ਕਿਹਾ ਕਿ ਹਮ ਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਬੈਲਿਸਟਿਕ ਮਿਜ਼ਾਈਲ ਦੇ ਬਚੇ ਹੋਏ ਹਿੱਸੇ ਰਿਹਾਇਸ਼ੀ ਖੇਤਰਾਂ ਦੇ ਬਾਹਰ ਡਿੱਗੇ ਹਨ। ਉਨ੍ਹਾਂ ਕਿਹਾ ਕਿ, “ਯੂਏਈ ਹਵਾਈ ਸੈਨਾ ਅਤੇ ਗਠਜੋੜ ਕਮਾਂਡ (ਯਮਨ ਵਿੱਚ ਹੂਤੀ ਵਿਦਰੋਹੀਆਂ ਵਿਰੁੱਧ ਲੜ ਰਹੇ ਅਰਬ ਦੇਸ਼ਾਂ ਦਾ ਗਠਜੋੜ) ਨੇ ਸਫਲਤਾਪੂਰਵਕ ਬੈਲਿਸਟਿਕ ਮਿਜ਼ਾਈਲ ਦਾ ਪਤਾ ਲਗਾ ਲਿਆ ਹੈ ਅਤੇ ਇਸਨੂੰ ਨਸ਼ ਟ ਕਰ ਦਿੱਤਾ ਹੈ।

Exit mobile version