‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਯੂ-ਟਿਊਬ ਨੇ ਕੰਵਰ ਗਰੇਵਾਲ ਤੇ ਹਿੰਮਤ ਸੰਧੂ ਦੇ ਗੀਤ ‘ਐਲਾਨ’ ਤੇ ‘ਅਸੀਂ ਵੱਢਾਂਗੇ’ ਨੂੰ ਆਪਣੇ ਖਾਤੇ ‘ਚੋਂ ਹਟਾ ਦਿੱਤਾ ਹੈ। ਇਹ ਗੀਤ ਖੇਤੀ ਕਾਨੂੰਨਾਂ ਤੇ ਕੇਂਦਰ ਸਰਕਾਰ ਦੀਆਂ ਵਧੀਕੀਆਂ ਦੀ ਗੱਲ ਕਰਦੇ ਸਨ। ‘ਦ ਟ੍ਰਿਬਿਊਨ ਦੀ ਖਬਰ ਮੁਤਾਬਿਕ ਕੇਂਦਰ ਸਰਕਾਰ ਨੇ ਇਨ੍ਹਾਂ ਗੀਤਾਂ ਦੀ ਕਾਨੂੰਨੀ ਸ਼ਿਕਾਇਤ ਕੀਤੀ ਸੀ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਮੋਰਚੇ ‘ਚ ਡਟੇ ਲੋਕਾਂ ਵਿੱਚ ਜੋਸ਼ ਭਰਨ ਲਈ ਕਈ ਕਲਾਕਾਰਾਂ ਨੇ ਗੀਤ ਗਾਏ ਹਨ। ਕੰਵਰ ਗਰੇਵਾਲ ਦਾ ਗੀਤ ‘ਐਲਾਨ’ ਯੂ-ਟਿਊਬ ‘ਤੇ ਕਰੀਬ ਇੱਕ ਕਰੋੜ ਵਾਰ ਦੇਖਿਆ ਜਾ ਚੁੱਕਾ ਹੈ।