The Khalas Tv Blog India ਲਖੀ ਮਪੁਰ ‘ਚ ਭਾਜਪਾ ਵਿਧਾਇਕ ਦੀ ਗੱਡੀ ਨਾਲ ਟੱਕਰ ਤੋਂ ਬਾਅਦ ਦੋ ਨੌਜਵਾਨਾਂ ਦੀ ਮੌ ਤ
India

ਲਖੀ ਮਪੁਰ ‘ਚ ਭਾਜਪਾ ਵਿਧਾਇਕ ਦੀ ਗੱਡੀ ਨਾਲ ਟੱਕਰ ਤੋਂ ਬਾਅਦ ਦੋ ਨੌਜਵਾਨਾਂ ਦੀ ਮੌ ਤ

‘ਦ ਖਾਲਸ ਬਿਊਰੋ:ਉੱਤਰ ਪ੍ਰਦੇਸ਼ ਰਾਜ ਦਾ ਲਖੀ ਮਪੁਰ-ਖੀ ਰੀ ਇਲਾਕਾ ਇੱਕ ਵਾਰ ਫ਼ਿਰ ਤੋਂ ਚਰਚਾ ਵਿੱਚ ਹੈ।ਇਥੋਂ ਦੇ ਇੱਕ ਵਿਧਾਇਕ ਯੋਗੇਸ਼ ਵਰਮਾ ਦੀ ਸਕਾਰਪਿਉ ਗੱਡੀ ਨੇ ਦੋ ਮੋਟਰਸਾਈਕਲ ਸਵਾਰਾਂ ਦੀ ਜਾ ਨ ਲੈ ਲਈ ਹੈ। ਪੁਲਿਸ ਨੇ ਇਸ ਕੇਸ ਵਿੱਚ ਗੱਡੀ ਚਲਾ ਰਹੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ,ਜੋ ਘਟਨਾ ਵਾਲੀ ਥਾਂ ਤੋਂ ਫ਼ਰਾਰ ਹੋ ਗਿਆ ਸੀ ਪਰ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਜਲਦੀ ਹੀ ਜ਼ਮਾਨਤ ਮਿਲ ਗਈ । ਇਹ ਘਟਨਾ ਪੀਲੀਭੀਤ-ਬਸਤੀ ਹਾਈਵੇਅ ‘ਤੇ ਲਖੀਮਪੁਰ ਖੇੜੀ ਕਸਬੇ ਦੇ ਕੋਤਵਾਲੀ ਇਲਾਕੇ ਦੇ ਪਿੰਡ ਪੰਗੀ ਖੁਰਦ ‘ਚ ਪੈਟਰੋਲ ਪੰਪ ਨੇੜੇ ਵਾਪਰੀ ਹੈ।ਸਦਰ ਵਿਧਾਇਕ ਦੀ ਤੇਜ਼ ਰਫਤਾਰ ਸਕਾਰਪੀਓ ਕਾਰ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌ ਤ ਹੋ ਗਈ।ਇਹ ਦੋਨੋ ਨੋਜਵਾਨ ਸਥਾਨਕ ਹੀ ਸਨ।

Exit mobile version