The Khalas Tv Blog Punjab ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਹੋਈ ਮੌਤ, ਕੈਂਟਰ ਨਾਲ ਹੋਈ ਟੱਕਰ
Punjab

ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਹੋਈ ਮੌਤ, ਕੈਂਟਰ ਨਾਲ ਹੋਈ ਟੱਕਰ

ਪੂਰੀ ਦੁਨੀਆਂ ਵਿੱਚ ਹਰ ਸਾਲ ਸੜਕ ਹਾਦਸੇ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ। ਅਜਿਹੀ ਹੀ ਇਕ ਘਟਨਾ ਪਟਿਆਲਾ ‘ਚ ਵਾਪਰੀ ਹੈ, ਜਿੱਥੇ ਥਾਣਾ ਜੁਲਕਾ ਦੇ ਪਿੰਡ ਅਕਬਰਪੁਰ ਨੇੜੇ ਵਾਪਰੇ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਲ ਥੋੜੀ ਦੇਰ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਆਇਆ ਸੀ।

ਇਸ ਹਾਦਸੇ ਵਿੱਚ ਬੀਐਮਡਬਯੂ ਕਾਰ ਅਤੇ ਕੈਂਟਰ ਦੀ ਟੱਕਰ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਕਾਰ ਨੂੰ ਲਖਵਿੰਦਰ ਸਿੰਘ ਚਲਾ ਰਿਹਾ ਸੀ, ਜੋ ਥੋੜੀ ਦੇਰ ਪਹਿਲਾਂ ਹੀ ਇੰਗਲੈਂਡ ਤੋਂ ਵਾਪਸ ਆਇਆ ਸੀ। ਉਸ ਦੇ ਨਾਲ ਹੀ ਉਸ ਦਾ ਦੋਸਤ ਵੀ ਗੱਡੀ ਵਿੱਚ ਮੌਜੂਦ ਸੀ। ਜਿਸ ਦੀ ਵੀ ਹਾਦਸੇ ਤੋਂ ਬਾਅਦ ਮੌਤ ਹੋ ਗਈ ਸੀ। ਇਹ ਟੱਕਰ ਇੰਨੀ ਖਤਰਨਾਕ ਸੀ ਕਿ ਲਾਸ਼ਾਂ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਪੁਲਿਸ ਵੱਲੋਂ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ –  ਦਿੱਲੀ-NCR ‘ਚ ਭਾਰੀ ਮੀਂਹ- ਕਈ ਥਾਵਾਂ ‘ਤੇ ਲੱਗੇ ਜਾਮ, ਕਾਰਾਂ ਪਾਣੀ ‘ਚ ਡੁੱਬੀਆਂ

 

Exit mobile version