The Khalas Tv Blog Punjab 2 ਔਰਤਾਂ ਬਣੀਆਂ ਹੈਵਾਨ! ਬਜ਼ੁਰਗ ਨੂੰ ਕੁੱਟ-ਕੁੱਟ ਦੇ ਉਤਾਰਿਆ ਮੌਤ ਦੇ ਘਾਟ
Punjab

2 ਔਰਤਾਂ ਬਣੀਆਂ ਹੈਵਾਨ! ਬਜ਼ੁਰਗ ਨੂੰ ਕੁੱਟ-ਕੁੱਟ ਦੇ ਉਤਾਰਿਆ ਮੌਤ ਦੇ ਘਾਟ

ਬਿਉਰੋ ਰਿਪੋਰਟ: ਤਰਨਤਾਰਨ ਦੇ ਪਿੰਡ ਮਰਗਿੰਦਪੁਰਾ ਵਿੱਚ 2 ਔਰਤਾਂ ਨੇ ਮਿਲ ਕੇ 60 ਸਾਲ ਦੇ ਬਜ਼ੁਰਗ ਦਾ ਬੁਰੀ ਤਰ੍ਹਾਂ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਚਰਨ ਸਿੰਘ ਦੇ ਰੂਪ ਵਿੱਚ ਹੋਈ ਹੈ।

ਮ੍ਰਿਤਕ ਦੀ ਪਤਨੀ ਕੁਲਵੰਤ ਕੌਰ ਮੁਤਾਬਿਕ ਉਸ ਦੇ ਪਤੀ ਪਿੰਡਾਂ ਵਿੱਚ ਫੇਰੀ ਦਾ ਕੰਮ ਕਰਦਾ ਸੀ। ਘਰ ਦੇ ਨਜ਼ਦੀਕ ਪਿੰਡ ਵਿੱਚ ਸ਼ਾਮਲਾਟ ਦੀ ਥਾਂ ਸੀ, ਕਾਫੀ ਦੇਰ ਤੋਂ ਉੱਥੇ ਪਾਥੀਆਂ ਪੱਥਦੇ ਸੀ, ਗੁਆਂਢੀ ਬੂਟਾ ਸਿੰਘ ਵੀ ਉੱਥੇ ਪਾਥੀਆਂ ਪੱਥਦੇ ਸਨ। ਕੁਲਵੰਤ ਕੌਰ ਨੇ ਦੱਸਿਆ ਸਾਨੂੰ ਪਾਥੀਆਂ ਪੱਥਣ ਤੋਂ ਰੋਕਿਆ ਗਿਆ। ਦੁਪਹਿਰ ਵੇਲੇ ਹਰਮਨ ਕੌਰ ਅਤੇ ਅਮਨ ਕੌਰ ਦੀ ਕੁਲਵੰਤ ਕੌਰ ਨਾਲ ਬਹਿਸ ਹੋਈ ਅਤੇ ਉਨ੍ਹਾਂ ਦੇ ਵੱਲੋਂ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ।

ਪਤਨੀ ਕੁਲਵੰਤ ਕੌਰ ਨੇ ਅੱਗੇ ਦੱਸਿਆ ਕਿ ਮੇਰੇ ਪਤੀ ਅਵਾਜ਼ ਸੁਣ ਕੇ ਆਏ ਤਾਂ ਛਡਾਉਣ ਦੀ ਕੋਸ਼ਿਸ਼ ਕੀਤੀ। ਇਲਜ਼ਾਮ ਮੁਤਾਬਿਕ ਫਿਰ ਹਰਮਨ ਕੌਰ ਅਤੇ ਅਮਨ ਕੌਰ ਪਤੀ ਚਰਨ ਸਿੰਘ ਦੀ ਲੱਤ ਮਾਰੀ ਅਤੇ ਉਹ ਹੇਠਾਂ ਡਿੱਗ ਗਏ, ਪਤੀ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਮ੍ਰਿਤਕ ਐਲਾਨ ਦਿੱਤਾ ਗਿਆ।

ਪਤਨੀ ਕੁਲਵੰਤ ਕੌਰ ਦਾ ਇਲਜ਼ਾਮ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਫਰਾਰ ਹੋ ਗਏ। ਪੁਲਿਸ ਨੇ ਇੱਕ ਵਿਅਕਤੀ ਅਤੇ 2 ਔਰਤਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

Exit mobile version