ਮਾਨਸਾ : ਪੰਜਾਬ ਦੇ ਜਿਲ੍ਹੇ ਮਾਨਸਾ ਦੇ ਪਿੰਡ ਕੋਟਲੀ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਇੱਥੇ ਦੋ ਮੋਟਰਸਾਈਕਲ ਸਾਵਰ ਅਣਪਛਾਤੇ ਵਿਅਕਤੀਆਂ ਨੇ 6 ਸਾਲ ਦੀ ਮਾਸੂਮ ਬੱਚੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸਦੇ ਨਾਲ ਬੱਚੇ ਦੀ ਭੈਣ ਦੀ ਵੀ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਜਾਣਕਾਰੀ ਅਨੁਸਾਰ ਇਹ ਹਮਲਾ ਉਦੋਂ ਹੋਇਆ ਜਦੋਂ ਜਸਪ੍ਰੀਤ ਸਿੰਘ ਆਪਣੇ 6 ਸਾਲਾ ਬੱਚੇ ਉਦੈਵੀਰ ਤੇ ਧੀ ਨਵਸੀਰਤ ਨਾਲ ਆਪਣੇ ਘਰ ਵੱਲ ਪੈਦਲ ਜਾ ਰਿਹਾ ਸੀ। ਇਸੇ ਦੌਰਾਨ ਅਚਾਨਕ ਮੋਟਰਸਾਈਕਲ ’ਤੇ ਦੋ ਅਣਪਛਾਤੇ ਵਿਅਕਤੀ ਆਏ ਤੇ ਗੋਲੀ ਚਲਾ ਦਿੱਤੀ ਜੋ ਬੱਚੇ ਉਦੈਵੀਰ ਨੂੰ ਲੱਗੀ। ਰੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਜਸਪ੍ਰੀਤ ਸਿੰਘ ਆਪਣੇ ਪੁੱਤਰ ਤੇ ਧੀ ਨਾਲ ਉਨ੍ਹਾਂ ਦੇ ਘਰੋਂ ਆਪਣੇ ਘਰ ਜਾ ਰਿਹਾ ਸੀ ਤੇ ਇਸ ਦੌਰਾਨ ਬਾਈਕ ਸਵਾਰਾਂ ਨੇ ਉਨ੍ਹਾਂ ’ਤੇ ਗੋਲੀ ਚਲਾਈ।
ਗੋਲੀ ਲੱਗਣ ਕਾਰਨ ਬੱਚੇ ਉਦੈਵੀਰ ਦੀ ਮੌਤ ਹੋ ਗਈ ਜਦਕਿ ਬੱਚੀ ਨਵਸੀਰਤ ਨੂੰ ਛਰੇ ਵੱਜੇ। ਇਹ ਹਮਲਾ ਵੀਰਵਾਰ ਸ਼ਾਮ ਤਕਰੀਬਨ ਸਵਾ ਸੱਤ ਵਜੇ ਕੀਤਾ ਗਿਆ। ਗੋਲੀ ਲੱਗਣ ਦੇ ਬਾਅਦ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਲਾਸ਼ ਨੂੰ ਮਾਨਸਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਵਾਰਦਾਤ ਦੇ ਬਾਅਦ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਐੱਸਐੱਸਪੀ ਡਾ. ਨਾਨਕ ਸਿੰਘ ਤੇ ਡੀਐੱਸਪੀ ਸੰਜੀਵ ਗੋਇਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨ ਲਏ ਜਾ ਰਹੇ ਹਨ। ਪਰਿਵਾਰ ਨੂੰ ਕੁਝ ‘ਤੇ ਸ਼ੱਕ ਹੈ ਜਿਸ ਦੇ ਆਧਾਰ ‘ਤੇ ਪੁਲਿਸ ਨੇ ਮਾਨਸਾ ਤੇ ਆਸਪਾਸ ਦੇ ਇਲਾਕਿਆਂ ਵਿਚ ਛਾਪੇਮਾਰੀ ਸ਼ੁਰੂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਕੇਸ ਨੂੰ ਸੁਲਝਾ ਲਿਆ ਜਾਵੇਗਾ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਜਸਪ੍ਰੀਤ ਸਿੰਘ ਨਾਮੀ ਵਿਅਕਤੀ ਆਪਣੇ 6 ਸਾਲ ਦੇ ਬੇਟੇ ਅਤੇ ਬੇਟੀ ਨਾਲ ਪੈਦਲ ਘਰ ਜਾ ਰਿਹਾ ਸੀ ਕਿ ਅਚਾਨਕ ਬੁਲੇਟ ਮੋਟਰਸਾਈਕਲ ਤੇ ਆਏ ਦੋ ਵਿਅਕਤੀਆਂ ਨੇ ਬੱਚੇ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਤ ਹੋ ਗਈ।