The Khalas Tv Blog International ਗ੍ਰੀਸ ਵਿਚ ਦੋ ਰੇਲਗੱਡੀਆਂ ਨਾਲ ਹੋਇਆ ਇਹ ਮਾੜਾ ਕਾਰਾ , 26 ਜਣਿਆ ਨੂੰ ਧੋਣੇ ਪਏ ਜਾਨ ਤੋਂ ਹੱਥ
International

ਗ੍ਰੀਸ ਵਿਚ ਦੋ ਰੇਲਗੱਡੀਆਂ ਨਾਲ ਹੋਇਆ ਇਹ ਮਾੜਾ ਕਾਰਾ , 26 ਜਣਿਆ ਨੂੰ ਧੋਣੇ ਪਏ ਜਾਨ ਤੋਂ ਹੱਥ

Two trains collided in Greece, 26 people died, around 85 were injured

ਗ੍ਰੀਸ ਵਿਚ ਦੋ ਰੇਲਗੱਡੀਆਂ ਨਾਲ ਹੋਇਆ ਇਹ ਮਾੜਾ ਕਾਰਾ , 26 ਜਣਿਆ ਨੂੰ ਧੋਣੇ ਪਏ ਜਾਨ ਤੋਂ ਹੱਥ

ਗ੍ਰੀਸ ( Greece ) ਵਿੱਚ ਮੰਗਲਵਾਰ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਟਰੇਨਾਂ ਦੀ ਆਹਮੋ-ਸਾਹਮਣੇ ਟੱਕਰ ( Train Accident in Greece ) ‘ਚ 26 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 85 ਜ਼ਖਮੀ ਹੋ ਗਏ। ਇਹ ਘਟਨਾ ਗ੍ਰੀਸ ਦੇ ਲਾਰੀਸਾ ਸ਼ਹਿਰ ਨੇੜੇ ਵਾਪਰੀ। ਟੱਕਰ ਕਾਰਨ ਘੱਟੋ-ਘੱਟ ਦੋ ਡੱਬਿਆਂ ਨੂੰ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ‘ਤੇ ਪਹੁੰਚ ਗਈ। ਇਸ ਤੋਂ ਬਾਅਦ ਟਰੇਨ ‘ਚ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਯਾਤਰੀ ਟਰੇਨ ਏਥਨਜ਼ ਤੋਂ ਉੱਤਰੀ ਸ਼ਹਿਰ ਥੇਸਾਲੋਨੀਕੀ ਜਾ ਰਹੀ ਸੀ।

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਮੰਗਲਵਾਰ ਦੇਰ ਰਾਤ ਜਦੋਂ ਯਾਤਰੀ ਟਰੇਨ ਥੇਸਾਲੋਨੀਕੀ ਵੱਲ ਜਾ ਰਹੀ ਸੀ ਤਾਂ ਲਾਰੀਸਾ ਸ਼ਹਿਰ ਦੇ ਬਾਹਰ ਸਲੋਨੀਕੀ ਤੋਂ ਲਾਰੀਸਾ ਜਾ ਰਹੀ ਇਕ ਮਾਲ ਗੱਡੀ ਨਾਲ ਟਕਰਾ ਗਈ। ਮੀਡੀਆ ਨਾਲ ਗੱਲ ਕਰਦੇ ਹੋਏ, ਗਵਰਨਰ ਕੋਨਸਟੈਂਟਿਨੋਸ ਐਗੋਰਸਟੋਸ ਨੇ ਕਿਹਾ ਕਿ ‘ਟੱਕਰ ਬਹੁਤ ਜ਼ਬਰਦਸਤ ਸੀ’। ਉਨ੍ਹਾਂ ਅੱਗੇ ਦੱਸਿਆ ਕਿ ਯਾਤਰੀ ਰੇਲਗੱਡੀ ਦੇ ਪਹਿਲੇ ਚਾਰ ਡੱਬੇ ਪਟੜੀ ਤੋਂ ਉਤਰ ਗਏ, ਜਦਕਿ ਪਹਿਲੇ ਦੋ ਡੱਬੇ ‘ਲਗਭਗ ਪੂਰੀ ਤਰ੍ਹਾਂ ਤਬਾਹ’ ਹੋ ਗਏ। ਐਗੋਰਸਟੋਸ ਨੇ ਦੱਸਿਆ ਕਿ ਕਰੀਬ 250 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਬੱਸ ਰਾਹੀਂ ਥੇਸਾਲੋਨੀਕੀ ਭੇਜਿਆ ਗਿਆ।

ਘਟਨਾ ਨਾਲ ਸਬੰਧਤ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਵੀਡੀਓ ‘ਚ ਪਟੜੀ ਤੋਂ ਉਤਰੇ ਵਾਹਨ, ਖਿੜਕੀਆਂ ਟੁੱਟਣ ਅਤੇ ਧੂੰਏਂ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਟਰੇਨ ਦਿਖਾਈ ਦੇ ਰਹੀ ਹੈ। ਜਦਕਿ ਬਚਾਅ ਕਰਮਚਾਰੀ ਫਸੇ ਹੋਏ ਯਾਤਰੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਨਜ਼ਦੀਕੀ ਪੁਲ ਤੋਂ ਬਾਹਰ ਕੱਢੇ ਗਏ ਇਕ ਨੌਜਵਾਨ ਨੇ ਦੱਸਿਆ ਕਿ ਟਰੇਨ ਵਿਚ ਹਫੜਾ-ਦਫੜੀ ਸੀ, ਲੋਕ ਰੌਲਾ ਪਾ ਰਹੇ ਸਨ’।

ਇਕ ਹੋਰ ਯਾਤਰੀ ਐਂਜਲੋਸ ਸਿਆਮੋਰਸ ਨੇ ਕਿਹਾ ਕਿ ‘ਇਹ ਭੂਚਾਲ ਵਰਗਾ ਸੀ।’ ਬੁੱਧਵਾਰ ਤੜਕੇ ਤੱਕ, ਬਚਾਅ ਕਰਤਾ ਅਜੇ ਵੀ ਬਚੇ ਲੋਕਾਂ ਦੀ ਭਾਲ ਕਰ ਰਹੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਵੈਸਿਲਿਸ ਵਾਰਥਾਕੋਗਿਆਨਿਸ ਨੇ ਕਿਹਾ ਕਿ ‘ਦੋਵਾਂ ਟਰੇਨਾਂ ਵਿਚਾਲੇ ਹੋਈ ਟੱਕਰ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਫੀ ਮੁਸ਼ਕਲ ਹਾਲਾਤਾਂ ‘ਚ ਨਿਕਾਸੀ ਦਾ ਕੰਮ ਚੱਲ ਰਿਹਾ ਹੈ।’

Exit mobile version