The Khalas Tv Blog India ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਦਾ ਦਹਿਸ਼ਤਗਰਦਾਂ ਨਾਲ ਮੁਕਾਬਲਾ, 4 ਦਹਿਸ਼ਤਗਰਦ ਹਲਾਕ, ਇੱਕ ਜਵਾਨ ਜ਼ਖ਼ਮੀ
India Punjab

ਸ਼ੋਪੀਆਂ ਵਿੱਚ ਸੁਰੱਖਿਆ ਬਲਾਂ ਦਾ ਦਹਿਸ਼ਤਗਰਦਾਂ ਨਾਲ ਮੁਕਾਬਲਾ, 4 ਦਹਿਸ਼ਤਗਰਦ ਹਲਾਕ, ਇੱਕ ਜਵਾਨ ਜ਼ਖ਼ਮੀ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਸੁਰੱਖਿਆ ਬਲਾਂ ਨੇ ਸ਼ੋਪੀਆਂ ਵਿੱਚ ਹੋਏ ਮੁਕਾਬਲੇ ਵਿੱਚ 4 ਦਹਿਸ਼ਤਗਰਦਾਂ ਹਲਾਕ ਹੋਏ ਹਨ। ਇਸ ਮੁਕਾਬਲੇ ਵਿੱਚ ਇਕ ਫੌਜੀ ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮੁਕਾਬਲਾ ਸ਼ੋਪੀਆਂ ਦੇ ਮਨਿਹਾਲ ਪਿੰਡ ਵਿੱਚ ਅੱਜ ਤੜਕੇ ਹੋਇਆ। ਹਲਾਕ ਹੋਏ ਦਹਿਸ਼ਤਗਰਦਾਂ ਕੋਲੋਂ ਇਕ ਏਕੇ 47 ਰਾਫੀਫਲ ਅਤੇ 2 ਪਿਸਤੌਲਾਂ ਵੀ ਬਰਾਮਦ ਹੋਈਆਂ ਹਨ। ਇਨ੍ਹਾਂ ਦੀ ਪਛਾਣ ਆਮਿਰ ਸ਼ਫੀ ਮੀਰ ਉਰਫ ਅਬੂ ਕਾਸਿਮ, ਰਈਸ ਭੱਟ ਅਤੇ ਆਕਿਬ ਮਲਿਕ ਵਜੋਂ ਹੋਈ ਹੈ, ਜਦੋਂ ਕਿ ਚੌਥੇ ਦਹਿਸ਼ਤਗਰਦ ਦੀ ਪਛਾਣ ਨਹੀਂ ਹੋ ਸਕੀ ਹੈ।

Exit mobile version