The Khalas Tv Blog India ਹਿਜ਼ਾਬ ਮਾਮਲੇ ਨਾਲ ਸੰਬੰਧਤ ਦੋ ਵਿਦਿਆਰਥਣਾਂ ਨੂੰ ਨਹੀਂ ਮਿਲੀ ਪ੍ਰੀਖਿਆ ਦੇਣ ਦੀ ਇਜਾਜ਼ਤ
India

ਹਿਜ਼ਾਬ ਮਾਮਲੇ ਨਾਲ ਸੰਬੰਧਤ ਦੋ ਵਿਦਿਆਰਥਣਾਂ ਨੂੰ ਨਹੀਂ ਮਿਲੀ ਪ੍ਰੀਖਿਆ ਦੇਣ ਦੀ ਇਜਾਜ਼ਤ

‘ਦ ਖਾਲਸ ਬਿਊਰੋ:ਕਰਨਾਟਕ ਵਿੱਚ ਹਿਜਾਬ ਦੇ ਹੱਕ ਵਿੱਚ ਅਰਜ਼ੀ ਦੇਣ ਵਾਲੀਆਂ ਦੋ ਵਿਦਿਆਰਥਣਾਂ ਨੂੰ ਹਿਜਾਬ ਪਹਿਨ ਕੇ ਪ੍ਰੀਖਿਆ ਵਿੱਚ ਬੈਠਣ ਦੀ ਇਜਾਝਤ ਨਹੀਂ ਮਿਲੀ,ਜਿਸ ਤੋਂ ਬਾਅਦ ਉਹ ਕਾਲਜ ਤੋਂ ਵਾਪਸ ਪਰਤ ਆਈਆਂ।ਇਨ੍ਹਾਂ ਦੋਨਾਂ ਵਿਦਿਆਰਥਣਾਂ ਨੇ ਜਮਾਤਾਂ ਵਿੱਚ ਹਿਜਾਬ ਪਹਿਨਣ ਦੀ ਇਜਾਜ਼ਤ ਲਈ ਪਟੀਸ਼ਨ ਦਾਇਰ ਕੀਤੀ ਹੈ। ਅੱਜ ਵੀ ਉਹਨਾਂ ਨੇ ਹਿਜਾਬ ਪਾ ਕੇ 12ਵੀਂ ਬੋਰਡ ਦੀ ਪ੍ਰੀਖਿਆ ਵਿੱਚ ਬੈਠਣ ਦੀ ਇਜਾਜ਼ਤ ਮੰਗੀ ਤੇ ਨਿਗਰਾਨ ਅਤੇ ਕਾਲਜ ਪ੍ਰਿੰਸੀਪਲ ਨੂੰ ਲਗਭਗ 45 ਮਿੰਟ ਤੱਕ ਬੇਨਤੀ ਵੀ ਕੀਤੀ, ਪਰ ਆਖਰਕਾਰ ਅਦਾਲਤ ਦੇ ਹੁਕਮਾਂ ਤੇ ਰਾਜ ਸਰਕਾਰ ਦੀ ਪਾਬੰਦੀ ਨੂੰ ਬਰਕਰਾਰ ਰੱਖਣ ਤੋਂ ਬਾਅਦ ਇਹ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਦੋਵੇਂ ਵਿਦਿਆਰਥਣਾਂ ਪ੍ਰੀਖਿਆ ਕੇਂਦਰ ਛੱਡ ਕੇ ਚਲੀਆਂ ਗਈਆਂ।

Exit mobile version