The Khalas Tv Blog Punjab ਝੂਠੇ ਪੁਲਿ ਸ ਮੁ ਕਾਬਲੇ ਲਈ ਦੋ ਰਿਟਾਇਰ ਹੋ ਚੁੱਕੇ ਪੁਲਿਸ ਮੁਲਾਜ਼ਮ ਦੋ ਸ਼ੀ ਕਰਾਰ
Punjab

ਝੂਠੇ ਪੁਲਿ ਸ ਮੁ ਕਾਬਲੇ ਲਈ ਦੋ ਰਿਟਾਇਰ ਹੋ ਚੁੱਕੇ ਪੁਲਿਸ ਮੁਲਾਜ਼ਮ ਦੋ ਸ਼ੀ ਕਰਾਰ

ਖਾਲਸ ਬਿਊਰੋ:ਅੰਮ੍ਰਿਤਸਰ ਵਿੱਚ 30 ਸਾਲ ਪਹਿਲਾਂ ਨਕਲੀ ਪੁਲਿ ਸ ਮੁ ਕਾਬਲਾ ਬਣਾਉਣ ਦੇ ਕੇਸ ‘ਚ 2 ਰਿਟਾਇਰਡ ਪੁ ਲਿਸ ਅਧਿਕਾਰੀਆਂ ਨੂੰ ਸੀਬੀਆਈ ਦੀ ਅਦਾਲਤ ਨੇ ਦੋ ਸ਼ੀ ਕਰਾਰ ਦਿੱਤਾ ਹੈ ਤੇ ਇਹਨਾਂ ਨੂੰ ਅ ਦਾਲਤ ਸਜ਼ਾ ਹੁਣ 16 ਅਗਸਤ ਨੂੰ ਸੁਣਾਏਗੀ। ਦੋ ਸ਼ੀ ਕਰਾਰ ਕੀਤੇ ਗਏ ਸਾਬਕਾ ਸਬ ਇੰਸਪੈਕਟਰ ਤਰਸੇਮ ਲਾਲ ਤੇ ਕ੍ਰਿਸ਼ਨ ਸਿੰਘ ‘ਤੇ ਇਹ ਇਲਜ਼ਾਮ ਲੱਗਾ ਸੀ ਕਿ ਸਤੰਬਰ 1992 ‘ਚ ਇਹਨਾਂ ਨੇ 4 ਲੋਕਾਂ ਨੂੰ ਗੋ ਲੀਆਂ ਮਾਰ ਕਤ ਲ ਕਰ ਦਿੱਤਾ ਤੇ ਸਾਰੀ ਕਾਰਵਾਈ ਨੂੰ ਇੱਕ ਨਕਲੀ ਪੁਲਿਸ ਮੁ ਕਾਬਲਾ ਬਣਾ ਦਿੱਤਾ ।ਮਾਰੇ ਗਏ ਵਿਅਕਤੀਆਂ ਦੀ ਪਛਾਣ ਸਾਹਿਬ ਸਿੰਘ,ਬਲਵੀਰ ਸਿੰਘ,ਬਲਵਿੰਦਰ ਸਿੰਘ ਤੇ ਬਲਵੰਤ ਸਿੰਘ ਦੇ ਤੋਰ ‘ਤੇ ਹੋਈ ਸੀ।

ਇਹ ਸ਼ਿਕਾਇਤ ਸਾਹਿਬ ਸਿੰਘ ਦੇ ਭਰਾ ਕਾਹਨ ਸਿੰਘ ਨੇ ਦਰਜ ਕਰਵਾਈ ਸੀ। ਕਾਹਨ ਸਿੰਘ ਦੀ ਸ਼ਿਕਾਇਤ ਤੋਂ ਬਾਅਦ, ਸੀਬੀਆਈ ਨੇ 28 ਫਰਵਰੀ, 1997 ਨੂੰ ਕੇਸ ਦਰਜ ਕੀਤਾ, ਅਤੇ ਤਿੰਨਾਂ ਦੋਸ਼ੀਆਂ ਦੇ ਖਿਲਾਫ਼ ਆਈ.ਪੀ.ਸੀ. ਦੀ 302/201/218 ਅਧੀਨ ਚਾਰਜਸ਼ੀਟ ਦਾਖਲ ਹੋਈ ਅਤੇ 1 ਫਰਵਰੀ, 1999 ਨੂੰ ਚਲਾਨ ਪੇਸ਼ ਕੀਤਾ ਗਿਆ ਅਤੇ ਸਾਰੇ ਸਬੂਤ 20 ਅਕਤੂਬਰ, 2006 ਤੱਕ ਰਿਕਾਰਡ ਕੀਤੇ ਗਏ, ਪਰ ਇਸ ਤੋਂ ਬਾਅਦ ਉੱਚ ਅਦਾਲਤਾਂ ਦੁਆਰਾ ਕੇਸ ‘ਤੇ ਰੋਕ ਲਗਾ ਦਿੱਤੀ ਗਈ ਸੀ।ਜਿਸ ਤੋਂ ਬਾਅਦ, ਇਹ ਕੇਸ ਸੀਬੀਆਈ ਅਦਾਲਤ ਮੁਹਾਲੀ ਨੂੰ ਵਾਪਸ ਕਰ ਦਿੱਤਾ ਗਿਆ ਸੀ।

ਇਸ ਮਾਮਲੇ ਦੀ ਜਾਂਚ ਸੀਬੀਆਈ ਨੇ ਕੀਤੀ ਤੇ ਇਸ ਜਾਂਚ ਦੌਰਾਨ ਇਹਨਾਂ ‘ਤੇ ਇਹ ਇਲਜ਼ਾਮ ਸਾਬਤ ਹੋਏ ਗਏ।ਹਾਲਾਂਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਮਹਿਤਾ ਥਾਣੇ ਦੇ ਤਤਕਾਲੀ ਇੰਸਪੈਕਟਰ ਰਾਜਿੰਦਰ ਸਿੰਘ ਦੀ ਕੇਸ ਦੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ ਤੇ ਇਸ ਕੇਸ ਨਾਲ ਜੁੜੇ ਬਾਕੀ ਮੁਲਜ਼ਮ ਜ਼ਮਾਨਤ ‘ਤੇਸਨ ਪਰ ਅਦਾਲਤ ਦਾ ਇਹ ਫੈਸਲਾ ਆਉਣ ਤੋਂ ਬਾਅਦ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

Exit mobile version