The Khalas Tv Blog Punjab ਬਠਿੰਡਾ ਦੀਆਂ ਝੀਲਾਂ ‘ਚ ਦੋ ਲੋਕਾਂ ਨੇ ਮਾਰੀ ਛਾਲ, ਭਾਲ ਜਾਰੀ
Punjab

ਬਠਿੰਡਾ ਦੀਆਂ ਝੀਲਾਂ ‘ਚ ਦੋ ਲੋਕਾਂ ਨੇ ਮਾਰੀ ਛਾਲ, ਭਾਲ ਜਾਰੀ

ਬਠਿੰਡਾ (Bathinda) ਦੀਆਂ ਝੀਲਾਂ ਜਿੱਥੇ ਇੱਥੋਂ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ, ਉੱਥੇ ਹੀ ਕਈ ਹੋਰ ਕਾਰਨਾਂ ਕਰਕੇ ਚਰਚਾ ਵਿੱਚ ਵੀ ਹਨ। ਬਠਿੰਡਾ ਦੀ ਇਸ ਝੀਲ ਵਿੱਚ ਦੋ ਲੋਕਾਂ ਦੇ ਛਾਲ ਮਾਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਇਕ ਬੱਚਾ ਦੱਸਿਆ ਜਾ ਰਿਹਾ ਸੀ। ਜਿਸ ਤੋਂ ਬਾਅਦ ਪ੍ਰਸਾਸ਼ਨ ਵੱਲੋਂ ਇਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।

ਦੱਸਿਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਹੈਡਰ ਦੀਆਂ ਟੀਮਾਂ ਨੂੰ ਬਚਾਅ ਕਾਰਜ ਸਬੰਧੀ ਬੁਲਾਇਆ ਗਿਆ ਹੈ। ਜਿਸ ਤੋਂ ਬਾਅਦ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਦੱਸ ਦੇਈਏ ਕਿ ਬਠਿੰਡਾ ਦੀ ਝੀਲਾਂ ਤੋਂ ਅਜਿਹਿਆਂ ਖ਼ਬਰਾਂ ਆਉਂਦਿਆਂ ਰਹਿੰਦਿਆਂ ਹਨ। ਪ੍ਰਸਾਸ਼ਨ ਨੂੰ ਇਸ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ –    ਬਿਹਾਰ ’ਚ ਗਰਮੀ ਨਾਲ 80 ਬੱਚੇ ਬੇਹੋਸ਼! ਰਾਜਸਥਾਨ ’ਚ 55 ਲੋਕਾਂ ਦੀ ਮੌਤ, ਪੰਜਾਬ ਸਣੇ ਕਈ ਸੂਬਿਆਂ ’ਚ ‘ਰੈਡ ਅਲਰਟ’

 

Exit mobile version