The Khalas Tv Blog Punjab ਜਲੰਧਰ ‘ਚ ਇਕ ਪਰਿਵਾਰ ‘ਤੇ ਵਾਪਰਿਆ ਕਹਿਰ, ਪਰਿਵਾਰ ‘ਚ ਛਾਇਆ ਮਾਤਮ
Punjab

ਜਲੰਧਰ ‘ਚ ਇਕ ਪਰਿਵਾਰ ‘ਤੇ ਵਾਪਰਿਆ ਕਹਿਰ, ਪਰਿਵਾਰ ‘ਚ ਛਾਇਆ ਮਾਤਮ

ਜਲੰਧਰ (Jalandhar) ਦੇ ਭਾਰਗਵ ਕੈਂਪ (Bhargav Camp) ਨੇੜੇ ਇੱਕੋ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪਹਿਲਾਂ 28 ਸਾਲਾ ਡੀਜੇ ਚਲਾਉਣ ਵਾਲੇ ਰਾਹੁਲ ਨਾਂ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਹ ਖ਼ਬਰ ਸੁਣਦੇ ਹੀ ਰਾਹੁਲ ਦੀ ਮਾਸੀ ਮਧੂ ਦੀ ਸਦਮੇ ਨਾਲ ਮੌਤ ਹੋ ਗਈ। ਕੁਝ ਘੰਟਿਆਂ ਵਿੱਚ ਹੀ ਦੋ ਮੈਂਬਰਾਂ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।

ਕਿਹਾ ਜਾ ਰਿਹਾ ਹੈ ਕਿ ਰਾਹੁਲ ਦੀ ਤਾਈ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਪਰ ਇਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਡੀਜੇ ਵਜੋਂ ਕੰਮ ਕਰਨ ਵਾਲੇ ਰਾਹੁਲ ਨੂੰ ਉਸ ਦੀ ਮਾਸੀ ਬਹੁਤ ਪਿਆਰ ਕਰਦੀ ਸੀ, ਕਿਉਂਕਿ ਉਸ ਦਾ ਕੋਈ ਪੁੱਤਰ ਜਾਂ ਧੀ ਨਹੀਂ ਸੀ। ਇਸ ਲਈ ਉਹ ਰਾਹੁਲ ਨੂੰ ਆਪਣਾ ਪੁੱਤਰ ਮੰਨਦੀ ਸੀ।

ਫਿਲਹਾਲ ਨਾ ਤਾਂ ਪੁਲਸ ਨੇ ਇਸ ਮਾਮਲੇ ‘ਚ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਪਰਿਵਾਰ ਨੇ ਖੁੱਲ੍ਹ ਕੇ ਕੁਝ ਕਿਹਾ ਹੈ। ਦੋ ਵਿਅਕਤੀਆਂ ਦੀ ਮੌਤ ਨਾਲ ਪੂਰਾ ਪਰਿਵਾਰ ਸਦਮੇ ‘ਚ ਹੈ।

ਇਹ ਵੀ ਪੜ੍ਹੋੋ –  PM ਮੋਦੀ ਤੇ ਜਾਖੜ ਦਾ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਵੱਡਾ ਇਸ਼ਾਰਾ! 2 ਚੀਜ਼ਾ ਤੈਅ ਕਰਨਗੀਆਂ ਸਮਝੌਤੇ ਦਾ ਰਾਹ

 

Exit mobile version