The Khalas Tv Blog Punjab ਪਟਿਆਲਾ : ਮੀਂਹ ਕਾਰਨ ਡਿੱਗੀ ਛੱਤ, ਹੇਠਾਂ ਸੁੱਤੇ ਪਏ ਲੋਕਾਂ ਦਾ ਹੋਇਆ ਇਹ ਹਾਲ…
Punjab

ਪਟਿਆਲਾ : ਮੀਂਹ ਕਾਰਨ ਡਿੱਗੀ ਛੱਤ, ਹੇਠਾਂ ਸੁੱਤੇ ਪਏ ਲੋਕਾਂ ਦਾ ਹੋਇਆ ਇਹ ਹਾਲ…

Patiala news, Punjab news, flood, heavy rain, roof collapsed

ਪਟਿਆਲਾ : ਮੀਂਹ ਕਾਰਨ ਡਿੱਗੀ ਛੱਤ, ਹੇਠਾਂ ਸੁੱਤੇ ਪਏ ਲੋਕਾਂ ਦਾ ਹੋਇਆ ਇਹ ਹਾਲ...

ਪਟਿਆਲਾ : ਸ਼ਹਿਰ ਵਿੱਚ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਜਾਣੇ ਜ਼ਖ਼ਮੀ ਹਨ। ਇਹ ਹਾਦਸਾ ਮੰਗਲਵਾਰ ਦੇਰ ਰਾਤ ਰਾਘੋਮਾਜਰਾ ਇਲਾਕੇ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। ਜਿਸ ਕਾਰਨ ਹੇਠਾਂ ਸੋ ਰਹੇ ਪ੍ਰਵਾਸੀ ਮਜ਼ਦੂਰਾਂ ਵਿੱਚੋਂ ਦੋ ਮੌਤ ਹੋਈ ਅਤੇ ਤਿੰਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਦਾ ਫ਼ਿਲਹਾਲ ਇਲਾਜ ਚੱਲ ਰਿਹਾ ਹੈ।

ਇਹ ਪ੍ਰਵਾਸੀ ਮਜ਼ਦੂਰ ਰਾਘੋਮਾਜਰਾ ਇਲਾਕੇ ਵਿੱਚ ਜੰਗੀ ਜਥਾ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਇਸ ਪੁਰਾਣੇ ਮਕਾਨ ਦੀ ਛੱਤ ਦੀ ਹਾਲਤ ਖਸਤਾ ਹੋ ਗਈ ਸੀ।

ਅੱਜ ਬੁੱਧਵਾਰ ਸਵੇਰੇ ਕਰੀਬ 7.30 ਵਜੇ ਸ਼ਹਿਰ ‘ਚ ਭਾਰੀ ਮੀਂਹ ਪਿਆ। ਇਸ ਦੇ ਨਾਲ ਹੀ ਬਾਰਸ਼ ਕਾਰਨ ਜੈਕਬ ਡਰੇਨ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।

Exit mobile version