The Khalas Tv Blog India ਸੀਬੀਆਈ ਦੇ ਨਵੇਂ ਪ੍ਰਮੁੱਖ ਦੀ ਚੋਣ ‘ਚ ਕੀ ਹੈ ਛੇ ਮਹੀਨੇ ਦੇ ਨਿਯਮ ਦੀ ਘੁੰਢੀ
India

ਸੀਬੀਆਈ ਦੇ ਨਵੇਂ ਪ੍ਰਮੁੱਖ ਦੀ ਚੋਣ ‘ਚ ਕੀ ਹੈ ਛੇ ਮਹੀਨੇ ਦੇ ਨਿਯਮ ਦੀ ਘੁੰਢੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੀਬੀਆਈ ਦੇ ਨਵੇਂ ਪ੍ਰਮੁੱਖ ਦੀ ਚੋਣ ਵਿਚਾਲੇ ਛੇ ਮਹੀਨੇ ਦੇ ਇਕ ਨਿਯਮ ਦੇ ਆਉਣ ਕਾਰਨ ਸਰਕਾਰ ਵੱਲੋਂ ਸ਼ਾਰਟ ਲਿਸਟ ਕੀਤੇ ਗਏ ਦੋ ਨਾਂ ਲਿਸਟ ਚੋਂ ਆਪਣੇ ਆਪ ਬਾਹਰ ਹੋ ਗਏ ਹਨ। ਜਾਣਕਾਰੀ ਅਨੁਸਾਰ ਪੀਐੱਮ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਇਕ ਬੈਠਕ ਹੋਈ ਸੀ। ਇਸ ਵਿਚ ਮੁੱਖ ਨਿਆਂਮੂਰਤੀ ਐੱਨਵੀ ਰਮਨਾ ਵੀ ਸ਼ਾਮਿਲ ਸਨ, ਜਿਨ੍ਹਾਂ ਨੇ ਇਸ ਨਵੇਂ ਨਿਯਮ ਦਾ ਹਵਾਲਾ ਦਿੱਤਾ ਹੈ। ਇਸ ਬੈਠਕ ਵਿਚ ਰਮਨਾ ਤੇ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਵਾਲੇ ਪੈਨਲ ਦਾ ਪੂਰਾ ਧਿਆਨ ਮਹਾਂਰਾਸ਼ਟਰ ਦੇ ਸਾਬਕਾ ਡੀਜੀਪੀ ਸੁਬੋਧ ਕੁਮਾਰ, ਡੀਜੀ ਕੇਆਰ ਚੰਦਰ ਅਤੇ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਵੀਐੱਸਕੇ ਕੌਮੁਦੀ ਉੱਤੇ ਰਿਹਾ ਹੈ।

ਕੀ ਹੈ ਇਹ ਨਿਯਮ

ਹਾਲਾਂਕਿ ਇਸ ਨਿਯਮ ਨੂੰ ਪਹਿਲਾਂ ਸੀਬੀਆਈ ਦੇ ਡਾਇਰੈਕਟਰ ਦੀ ਚੋਣ ਵੇਲੇ ਹਮੇਸ਼ਾ ਹੀ ਨਜਰਅੰਦਾਜ ਕੀਤਾ ਗਿਆ ਹੈ। ਇਸ ਮੁਤਾਬਿਕ ਜਿਨ੍ਹਾਂ ਅਧਿਕਾਰੀਆਂ ਦੀ ਨੌਕਰੀ ਵਿਚ ਛੇ ਮਹੀਨੇ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ, ਉਨ੍ਹਾਂ ਦੇ ਨਾਂ ਉੱਤੇ ਪੁਲਿਸ ਮੁਖੀ ਅਹੁਦੇ ਲਈ ਵਿਚਾਰ ਨਾ ਕੀਤਾ ਜਾਵੇ। ਇਸਦੇ ਨਾਲ ਹੀ ਚੋਣ ਕਮੇਟੀ ਨੂੰ ਇਸ ਕਾਨੂੰਨ ਦਾ ਪਾਲਣ ਕਰਨਾ ਚਾਹੀਦਾ ਹੈ। ਪੈਨਲ ਵਿਚ ਸ਼ਾਮਿਲ ਸਭ ਤੋਂ ਵੱਡੇ ਵਿਰੋਧੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਸ ਨਿਯਮ ਦਾ ਸਮਰਥਨ ਕੀਤਾ ਹੈ।

ਕੌਣ ਹੋਇਆ ਲਿਸਟ ਚੋਂ ਬਾਹਰ

ਇਸ ਛੇ ਮਹੀਨੇ ਦੇ ਨਿਯਮ ਕਾਰਨ ਬੀਐੱਸਐੱਫ ਦੇ ਰਾਕੇਸ਼ ਅਸਥਾਨਾ ਤੇ ਰਾਸ਼ਟਰੀ ਜਾਂਚ ਏਜੰਸੀ ਦੇ ਵਾਈਸੀ ਮੋਦੀ ਲਿਸਟ ਚੋਂ ਬਾਹਰ ਹੋ ਗਏ ਹਨ। ਅਸਥਾਨਾ 31 ਅਗਸਤ ਤੇ ਮੋਦੀ 31 ਮਈ ਨੂੰ ਰਿਟਾਇਰ ਹੋ ਰਹੇ ਹਨ। ਦੋਹਾਂ ਦਾ ਨਾਂ ਲਿਸਟ ਵਿੱਚ ਸਭ ਤੋਂ ਪਹਿਲਾ ਸੀ। ਹਾਲਾਂਕਿ ਇਹ ਬੈਠਕ ਚਾਰ ਮਹੀਨੇ ਦੇਰੀ ਨਾਲ ਹੋਈ ਹੈ।

Exit mobile version