The Khalas Tv Blog India ਅਮਰੀਕਾ ਤੋਂ ਦੋ ਹੋਰ ਜਹਾਜ਼ ਭਾਰਤ ਉੱਡਣ ਨੂੰ ਤਿਆਰ
India Punjab

ਅਮਰੀਕਾ ਤੋਂ ਦੋ ਹੋਰ ਜਹਾਜ਼ ਭਾਰਤ ਉੱਡਣ ਨੂੰ ਤਿਆਰ

ਬਿਉਰੋ ਰਿਪੋਰਟ – ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ 119 ਭਾਰਤੀਆਂ ਨੂੰ ਵਾਪਸ ਭਾਰਤ ਭੇਜਣ ਲਈ ਦੋ ਹੋਰ ਅਮਰੀਕੀ ਜਹਾਜ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰ ਸਕਦੇ ਹਨ। ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਇਕ ਜਹਾਜ ਕੱਲ੍ਹ ਅੰਮ੍ਰਿਤਸਰ ਲੈਂਡ ਹੋਣ ਦੀ ਜਾਣਕਾਰੀ ਹੈ ਜਿਸ ਵਿਚ ਵਧੇਰੇ ਗਿਣਤੀ ਪੰਜਾਬੀਆਂ ਦੀ ਦੱਸੀ ਜਾ ਰਹੀ ਹੈ। ਇਸ ਵਿਚ 67 ਪੰਜਾਬੀ, ਹਰਿਆਣਾ ਤੋਂ 33, ਗੁਜਰਾਤ ਤੋਂ 8, ਉਤਰ ਪ੍ਰਦੇਸ਼ ਤੋਂ 3 ਅਤੇ ਗੋਆ ਤੋਂ 2 ਲੋਕ ਦੱਸੇ ਜਾ ਰਹੇ ਹਨ। ਇਸ ਤੋਂ ਬਾਅਦ ਇਕ ਹੋਰ ਜਹਾਜ ਪਰਸੋਂ 16 ਫਰਵਰੀ ਨੂੰ ਅੰਮ੍ਰਿਤਸਰ ਵਿਖੇ ਉਤਰਨ ਦੀ ਜਾਣਕਾਰੀ ਹੈ। ਦੇਸ਼ ਕਲਿਕ ਦੀ ਰਿਪਰੋਟ ਮੁਤਾਬਕ ਪੰਜਾਬ ਪੁਲਿਸ ਦੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਸੂਚਨਾ ਮਿਲੀ ਹੈ ਕਿ ਸ਼ਨੀਵਾਰ ਰਾਤ 10 ਵਜੇ ਦੇ ਕਰੀਬ ਇੱਕ ਜਹਾਜ਼ ਅੰਮ੍ਰਿਤਸਰ ਵਿੱਚ ਉਤਰੇਗਾ।  ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਦੇਸ਼ ਦੇ ਛੇ ਰਾਜਾਂ ਦੇ ਲੋਕ ਸ਼ਾਮਲ ਸਨ। ਇਨ੍ਹਾਂ ਵਿੱਚ ਹਰਿਆਣਾ ਦੇ 34, ਗੁਜਰਾਤ ਦੇ 33 ਅਤੇ ਪੰਜਾਬ ਦੇ 30 ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ 3, ਉੱਤਰ ਪ੍ਰਦੇਸ਼ ਦੇ 2 ਅਤੇ ਚੰਡੀਗੜ੍ਹ ਦੇ 2 ਵਿਅਕਤੀ ਵੀ ਇਨ੍ਹਾਂ ‘ਚ ਸ਼ਾਮਲ ਸਨ। 5 ਫਰਵਰੀ ਨੂੰ ਡਿਪੋਰਟ ਕਰਨ ਤੋਂ ਬਾਅਦ ਪੰਜਾਬ ਸਮੇਤ ਦੇਸ਼ ਦੀ ਪਾਰਲੀਮੈਂਟ ਤੱਕ ਵੀ ਵਿਰੋਧ ਦੇਖਣ ਨੂੰ ਮਿਲਿਆ ਸੀ ਤੇ ਜੇਕਰ ਕੱਲ੍ਹ ਤੇ ਪਰਸੋਂ 2 ਹੋਰ ਜਹਾਜ਼ ਉਤਰਦੇ ਹਨ ਤਾਂ ਇਹ ਮਸਲਾ ਹੋਰ ਵੀ ਭਖ ਸਕਦਾ ਹੈ।

ਇਹ ਵੀ ਪੜ੍ਹੋ – ਡੱਲੇਵਾਲ ਕੇਂਦਰ ਨਾਲ ਗੱਲਬਾਤ ਕਰਨ ਲਈ ਰਵਾਨਾ ! ਜਾਣੋ ਹੁਣ ਤੱਕ 4 ਗੱਲਬਾਤ ਕਿਉਂ ਫੇਲ੍ਹ ਹੋਈਆਂ

 

Exit mobile version