The Khalas Tv Blog Punjab ਕੈਬਨਿਟ ਮੀਟਿੰਗ ’ਚ ਦੋ ਅਹਿਮ ਫ਼ੈਸਲਿਆਂ ’ਤੇ ਲੱਗੀ ਮੋਹਰ
Punjab

ਕੈਬਨਿਟ ਮੀਟਿੰਗ ’ਚ ਦੋ ਅਹਿਮ ਫ਼ੈਸਲਿਆਂ ’ਤੇ ਲੱਗੀ ਮੋਹਰ

ਚੰਡੀਗੜ੍ਹ : ਅੱਜ ਪੰਜਾਬ ਕੈਬਿਨਟ ਦੀ ਮੀਟਿੰਗ ਹੋਈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵੱਡੇ ਫ਼ੈਸਲੇ ਲਏ ਗਏ ਹਨ। ਇਸ ਸਬੰਧ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਅੱਜ 2 ਵੱਡੇ ਫੈਸਲੇ ਲਏ ਗਏ ਹਨ।

ਅਰੋੜਾ ਨੇ ਇਸ ਸਬੰਧੀ ਕਿਹਾ ਕਿ ਉਦਯੋਗਿਕ ਪਲਾਟਾਂ ਨੂੰ ਫੋਕਲ ਪੁਆਇੰਟਾਂ ਵਿਚ ਬਦਲਣ ਦੀ ਲੰਬੇ ਸਮੇਂ ਤੋਂ ਮੰਗ ਸੀ, ਜਿਸ ਤਹਿਤ ਉਦਯੋਗ ਖੇਤਰ ਦੇ ਸਾਰੇ ਪਲਾਟਾਂ ਲਈ ਸੀ.ਐਲ.ਯੂ. ਦੀ ਆਗਿਆ ਦਿੱਤੀ ਗਈ ਹੈ, ਜਿਸ ਵਿਚ ਕੋਈ ਵੀ ਵਪਾਰਕ, ​​ਹਸਪਤਾਲ, ਹੋਟਲ ਜਾਂ ਉਦਯੋਗਿਕ ਵਰਕਰ ਘਰ ਜਾਂ ਹੋਸਟਲ, ਸੰਸਥਾ ਬਣਾਉਣਾ ਚਾਹੁੰਦਾ ਹੈ, ਇਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਵਿਚ 1 ਹਜ਼ਾਰ ਗਜ਼ ਤੋਂ 10 ਹਜ਼ਾਰ ਗਜ਼ ਤੱਕ ਦੇ ਪਲਾਟ ਸ਼ਾਮਿਲ ਹਨ। 40 ਹਜ਼ਾਰ ਗਜ਼ ਦੇ ਉਦਯੋਗਿਕ ਪਲਾਟਾਂ ਨੂੰ ਉਦਯੋਗਿਕ ਪਾਰਕਾਂ ਵਿਚ ਬਦਲਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਵਿਚ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸਦੇ ਨਾਲ ਹੀ change Of land Use ਨੂੰ ਵੀ ਕੈਬਨਿਟ ਵਿੱਚ ਮੰਨਜ਼ੂਰੀ ਦੇ ਦਿੱਤੀ ਗਈ ਹੈ।

Exit mobile version