The Khalas Tv Blog India ਜਨਮ ਅਸ਼ਟਮੀ ਦਾ ਮੇਲਾ ਦੇਖਣ ਗਈਆਂ ਦੋ ਸਹੇਲੀਆਂ, ਸਵੇਰੇ ਦਰੱਖਤ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ
India

ਜਨਮ ਅਸ਼ਟਮੀ ਦਾ ਮੇਲਾ ਦੇਖਣ ਗਈਆਂ ਦੋ ਸਹੇਲੀਆਂ, ਸਵੇਰੇ ਦਰੱਖਤ ਨਾਲ ਲਟਕਦੀਆਂ ਮਿਲੀਆਂ ਲਾਸ਼ਾਂ

ਉੱਤਰ ਪ੍ਰਦੇਸ਼ ਦੇ ਫਰੂਖਾਬਾਦ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੋ ਲੜਕੀਆਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕਦੀਆਂ ਮਿਲੀਆਂ। ਦੋਵੇਂ ਮ੍ਰਿਤਕ ਲੜਕੀਆਂ ਇਕ ਹੀ ਪਿੰਡ ਦੀਆਂ ਸਹੇਲੀਆਂ ਅਤੇ ਵਾਸੀ ਹਨ। ਜਾਣਕਾਰੀ ਮੁਤਾਬਕ ਦੋਵੇਂ ਲੜਕੀਆਂ ਸੋਮਵਾਰ ਰਾਤ ਨੂੰ ਜਨਮ ਅਸ਼ਟਮੀ ਦਾ ਮੇਲਾ ਦੇਖਣ ਗਈਆਂ ਸਨ। ਸਵੇਰੇ ਸ਼ੱਕੀ ਹਾਲਤ ‘ਚ ਲਾਸ਼ ਮਿਲਣ ‘ਤੇ ਇਲਾਕੇ ‘ਚ ਹਾਹਾਕਾਰ ਮਚ ਗਈ।

ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਵਾਲੀ ਥਾਂ ‘ਤੇ ਫੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਮੌਕੇ ਦਾ ਦੌਰਾ ਕਰਕੇ ਜਾਂਚ ਕੀਤੀ।

ਪੁਲਿਸ ਮੁਤਾਬਕ ਲੜਕੀਆਂ ਦੀਆਂ ਲਾਸ਼ਾਂ ਉਸੇ ਦਰੱਖਤ ‘ਤੇ ਦੁਪੱਟੇ ਨਾਲ ਲਟਕਦੀਆਂ ਮਿਲੀਆਂ। ਨੇੜਿਓਂ ਇੱਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਇੱਕ ਲੜਕੀ ਕੋਲੋਂ ਇੱਕ ਸਿਮ ਕਾਰਡ ਮਿਲਿਆ ਹੈ। ਹਰ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ‘ਚ ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ। ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਰਾਤ ਨੂੰ ਜਨਮ ਅਸ਼ਟਮੀ ਦਾ ਮੇਲਾ ਦੇਖਣ ਗਏ

ਇਹ ਘਟਨਾ ਜ਼ਿਲ੍ਹੇ ਦੇ ਕੋਤਵਾਲੀ ਕਯਾਮਗੰਜ ਦੇ ਪਿੰਡ ਭਗੌਤੀਪੁਰ ਦੀ ਹੈ। ਪਿੰਡ ਦੇ ਹੀ ਇਲਾਕੇ ਦੀਆਂ ਦੋ ਲੜਕੀਆਂ ਦੀਆਂ ਲਾਸ਼ਾਂ ਅੰਬਾਂ ਦੇ ਬਾਗ਼ ਵਿੱਚ ਇੱਕ ਦਰੱਖਤ ਨਾਲ ਇੱਕੋ ਦੁਪੱਟੇ ਨਾਲ ਲਟਕਦੀਆਂ ਮਿਲੀਆਂ। ਮ੍ਰਿਤਕ ਲੜਕੀਆਂ ਦੇ ਰਿਸ਼ਤੇਦਾਰਾਂ ਮੁਤਾਬਕ ਸੋਮਵਾਰ ਨੂੰ ਬਕੋ ਜਨਮ ਅਸ਼ਟਮੀ ਦਾ ਤਿਉਹਾਰ ਸੀ। ਰਾਤ ਕਰੀਬ 9 ਵਜੇ ਦੋਵੇਂ ਲੜਕੀਆਂ ਇਹ ਕਹਿ ਕੇ ਘਰੋਂ ਨਿਕਲੀਆਂ ਕਿ ਉਹ ਪਿੰਡ ‘ਚ ਜਨਮ ਅਸ਼ਟਮੀ ਮੇਲੇ ਦੇ ਪ੍ਰੋਗਰਾਮ ‘ਚ ਸ਼ਾਮਲ ਹੋਣ ਜਾ ਰਹੀਆਂ ਹਨ। ਦੇਰ ਰਾਤ ਤੱਕ ਲੜਕੀਆਂ ਘਰ ਨਹੀਂ ਪਹੁੰਚੀਆਂ। ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਹ ਨਹੀਂ ਮਿਲੀਆਂ।

 

 

Exit mobile version