The Khalas Tv Blog Punjab ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਮੁੜ ਰਹੇ ਨੌਜਵਾਨਾਂ ਨਾਲ ਭਿਆਨਕ ਹਾਦਸਾ! 2 ਦੀ ਮੌਤ
Punjab

ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਮੁੜ ਰਹੇ ਨੌਜਵਾਨਾਂ ਨਾਲ ਭਿਆਨਕ ਹਾਦਸਾ! 2 ਦੀ ਮੌਤ

ਬਿਉਰੋ ਰਿਪੋਰਟ: ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਖਲਚੀਆਂ-ਮੁੱਛਲ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤੀਜਾ ਗੰਭੀਰ ਜ਼ਖ਼ਮੀ ਹੋ ਗਿਆ। ਇਹ ਨੌਜਵਾਨ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਸਾਰੇ ਨੌਜਵਾਨ ਕਾਰ ਵਿੱਚ ਸਵਾਰ ਸਨ।

ਅੰਮ੍ਰਿਤਸਰ ਤੋਂ ਤਿੰਨ ਨੌਜਵਾਨ ਐਤਵਾਰ ਸਵੇਰੇ ਕਰੀਬ 10-11 ਵਜੇ ਮਾਤਾ ਚਿੰਤਪੁਰਨੀ ਦੇ ਦਰਸ਼ਨ ਕਰਕੇ ਆਪਣੀ ਕਾਰ ਵਿੱਚ ਵਾਪਸ ਆ ਰਹੇ ਸਨ ਕਿ ਖਲਚੀਆਂ ਦੇ ਪਿੰਡ ਮੁੱਛਲ ਨੇੜੇ ਸੜਕ ’ਤੇ ਉਨ੍ਹਾਂ ਦੀ ਕਾਰ ਦਾ ਸਟੇਅਰਿੰਗ ਬੇਕਾਬੂ ਹੋ ਗਿਆ, ਜਿਸ ਕਾਰਨ ਕਾਰ ਡਿਵਾਈਡਰ ਨਾਲ ਜਾ ਵੱਜੀ।

ਟੱਕਰ ਤੋਂ ਬਾਅਦ ਤਿੰਨੋਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚ ਰਾਮ ਵਡੇਰਾ ਪੁੱਤਰ ਰਣਜੀਤ ਵਡੇਰਾ ਤੇ ਮਨੀਸ਼ ਲੋਹੀਆ ਪੁੱਤਰ ਪ੍ਰਵੀਨ ਲੋਹੀਆ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਤੀਜਾ ਨੌਜਵਾਨ ਜ਼ੇਰੇ ਇਲਾਜ ਹੈ।

Exit mobile version