The Khalas Tv Blog India ਸਿੰਘੂ ਬਾਰਡਰ ‘ਤੇ ਦਿਲ ਦਾ ਦੌਰਾ ਪੈਣ ਨਾਲ ਇਕ ਔਰਤ ਸਮੇਤ ਦੋ ਹੋਰ ਕਿਸਾਨਾਂ ਦੀ ਮੌਤ
India Punjab

ਸਿੰਘੂ ਬਾਰਡਰ ‘ਤੇ ਦਿਲ ਦਾ ਦੌਰਾ ਪੈਣ ਨਾਲ ਇਕ ਔਰਤ ਸਮੇਤ ਦੋ ਹੋਰ ਕਿਸਾਨਾਂ ਦੀ ਮੌਤ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਸਿੰਘੂ ਬਾਰਡਰ ‘ਤੇ ਦਿਲ ਦਾ ਦੌਰਾ ਪੈਣ ਨਾਲ ਸੁਲਤਾਨਪੁਰ ਲੋਧੀ ਦੇ ਕਿਸਾਨ ਦੀ ਮੌਤ ਹੋ ਗਈ। ਇਹ ਕਿਸਾਨ ਬਲਦੇਵ ਸਿੰਘ ਪੁੱਤਰ ਹੁਕਮ ਚੰਦ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਦਾ ਰਹਿਣ ਵਾਲਾ ਸੀ। ਇਸ ਕਿਸਾਨ ਨੂੰ ਬੀਤੀ ਰਾਤ 8 ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ। ਹਸਪਤਾਲ ਦਾਖਿਲ ਕਰਨ ਮਗਰੋਂ ਇਸ ਕਿਸਾਨ ਦੀ ਮੌਤ ਹੋ ਗਈ।

ਉੱਧਰ, ਦਿੱਲੀ ਕਿਸਾਨ ਮੋਰਚੇ ’ਚੋਂ ਵਾਪਸ ਆਉਂਦੀ  ਮਾਨਸਾ ਜ਼ਿਲ੍ਹੇ ਦੀ ਇੱਕ ਕਿਸਾਨ ਔਰਤ ਦੀ ਮੌਤ ਹੋ ਗਈ। ਇਹ ਔਰਤ ਮੋਰਚੇ ਵੱਲੋਂ ਮਨਾਏ ਗਏ ਮਹਿਲਾ ਦਿਵਸ ’ਚ ਸ਼ਾਮਿਲ ਹੋ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਵਾਪਸ ਆ ਰਹੀ ਸੀ। ਫਤਿਹਾਬਾਦ ਨੇੜੇ ਇਸ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕਾ ਦਾ ਸਸਕਾਰ ਅੱਜ ਭੈਣੀਬਾਘਾ ਵਿਖੇ ਕੀਤਾ ਜਾਵੇਗਾ।

Exit mobile version