The Khalas Tv Blog Khetibadi PAU ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਏਵਨ ਸਾਈਕਲਜ਼ ਨੇ ਦਿੱਤੇ ਦੋ ਈ-ਰਿਕਸਾ
Khetibadi

PAU ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਏਵਨ ਸਾਈਕਲਜ਼ ਨੇ ਦਿੱਤੇ ਦੋ ਈ-ਰਿਕਸਾ

Two E-rickshaws Donated by Avon Cycles Flagged Off at PAU Campus

PAU ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਏਵਨ ਸਾਈਕਲਜ਼ ਨੇ ਦਿੱਤੇ ਦੋ ਈ-ਰਿਕਸਾ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ’ਕਲੀਨ ਐਂਡ ਗ੍ਰੀਨ ਪੀ.ਏ.ਯੂ. ਕੈਂਪਸ’ ਮੁਹਿੰਮ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਪ੍ਰਸਿੱਧ ਸਾਈਕਲ ਨਿਰਮਾਤਾ ਕੰਪਨੀ ਏਵਨ ਸਾਈਕਲਜ਼ ਪ੍ਰਾਈਵੇਟ ਲਿਮਟਿਡ ਦੁਆਰਾ ਦੋ ਈ-ਰਿਕਸਾ ਯੂਨੀਵਰਸਿਟੀ ਨੂੰ ਦਿੱਤੇ ਗਏ । ਏਵਨ ਸਾਈਕਲਜ਼ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਓਂਕਾਰ ਸਿੰਘ ਪਾਹਵਾ ਅਤੇ ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਮੌਜੂਦਗੀ ਵਿੱਚ ਇਹਨਾਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਏਵਨ ਸਾਈਕਲਜ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਰਿਸੀ ਸਿੰਘ ਪਾਹਵਾ, ਡਾਇਰੈਕਟਰ ਸ੍ਰੀ ਮਨਦੀਪ ਪਾਹਵਾ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਮੌਜੂਦ ਸਨ। ਯੂਨੀਵਰਸਿਟੀ ਕੋਲ ਹੁਣ ਕੈਂਪਸ ਦੇ ਅੰਦਰ ਮੁਫਤ ਆਉਣ-ਜਾਣ ਲਈ ਛੇ ਈ-ਰਿਕਸ਼ਿਆਂ ਦਾ ਕਾਰਵਾਂ ਹੋਵੇਗਾ ।

ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਬਿਜਲਈ ਵਾਹਨਾਂ ਦਾ ਯੁੱਗ ਤੇਜ਼ੀ ਨਾਲ ਆ ਰਿਹਾ ਹੈ । ਪੈਟਰੋਲ ਪਦਾਰਥਾਂ ਦੀ ਉਪਲਬਧਤਾ ਸੀਮਤ ਹੈ, ਅਤੇ ਉਹਨਾਂ ਦੀ ਵਰਤੋਂ ਸਾਡੇ ਗ੍ਰਹਿ ਉੱਪਰ ਬੁਰੇ ਅਸਰ ਪਾ ਰਹੀ ਹੈ। ਬਿਜਲਈ ਵਾਹਨ ਚਲਾਉਣ ਨਾਲ ਕਾਰਬਨ ਦੇ ਉਤਪਾਦਨ ਨੂੰ ਘਟਾਉਣ ਵਿੱਚ ਮਦਦ ਹੁੰਦੀ ਹੈ । ਉਹਨਾਂ ਦੱਸਿਆ ਕਿ ਬਿਜਲਈ ਵਾਹਨ ਦੇ ਚੱਲਣ ਅਤੇ ਮੁਰੰਮਤ ਦੀ ਲਾਗਤ ਵੀ ਬਰਾਬਰ ਪੈਟਰੋਲ ਜਾਂ ਡੀਜਲ ਵਾਹਨ ਨਾਲੋਂ ਬਹੁਤ ਸਸਤੀ ਹੈ।

ਡਾ. ਗੋਸਲ ਨੇ ਅਕਾਦਮਿਕ-ਉਦਯੋਗ ਦੇ ਸਹਿਯੋਗਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਜਿੱਥੇ ਅਕਾਦਮਿਕ ਮਾਹੌਲ ਸਮਾਜਕ ਸੁਧਾਰ ਲਈ ਵਿਕਸਿਤ ਅਤੇ ਸਿਧਾਂਤਕ ਹੱਲ ਦਿੰਦਾ ਹੈ ਉੱਥੇ ਉਦਯੋਗ ਜਮੀਨੀ ਪੱਧਰ ’ਤੇ ਆਮ ਲੋਕਾਂ ਤੱਕ ਇਹਨਾਂ ਸਿੱਟਿਆਂ ਨੂੰ ਪਹੁੰਚਾਉਣ ਲਈ ਕਾਰਜ ਕਰਦਾ ਹੈ । ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਮਿਲ ਕੇ ਲੋਕਾਂ ਦਾ ਜੀਵਨ ਪੱਧਰ ਸੁਖਾਲਾ ਬਣਾ ਸਕਦੀਆਂ ਹਨ । ਉਹਨਾਂ ਨੇ ਪੀ.ਏ.ਯੂ. ਨੂੰ ਹਰਾ ਭਰਾ ਕੈਂਪਸ ਬਨਾਉਣ ਲਈ ਏਵਨ ਸਾਈਕਲਜ਼ ਦੇ ਦਾਨੀਆਂ ਦੀ ਸਲਾਘਾ ਕੀਤੀ। ਨਾਲ ਹੀ ਵਾਈਸ ਚਾਂਸਲਰ ਨੇ ਕਿਹਾ ਕਿ ਹੋਰ ਉਦਯੋਗਿਕ ਘਰਾਣੇ ਸਾਡੇ ਮੁੱਢਲੇ ਕਦਮਾਂ ਨਾਲ ਕਦਮ ਮਿਲਾ ਕੇ ਸੁਧਾਰ ਦੇ ਟੀਚਿਆਂ ਤੱਕ ਪਹੁੰਚਣ ਤੱਕ ਲਾਜ਼ਮੀ ਸਹਿਯੋਗ ਕਰਨਗੇ ।

Nano Urea Explainer : ਹੁਣ ਬਦਲੇਗੀ ਖੇਤੀ ਦੀ ਨੁਹਾਰ: ਬੰਪਰ ਉਤਪਾਦਨ ਵਧਾਏਗੀ ਆਮਦਨ…ਜਾਣੋ ਕਿਵੇਂ

ਇਸ ਮੌਕੇ ਸ਼੍ਰੀ ਓਂਕਾਰ ਸਿੰਘ ਪਾਹਵਾ ਨੇ ਇਸ ਗੱਲ ’ਤੇ ਜੋਰ ਦਿੱਤਾ ਕਿ ਸਮਾਜ ਦੇ ਬਿਹਤਰ ਵਿਕਾਸ ਲਈ ਹੁਨਰ ਅਤੇ ਯੋਗਤਾ ਵਿੱਚ ਵਾਧਾ, ਮਿਆਰੀ ਸਿੱਖਿਆ ਅਤੇ ਪੇਂਡੂ ਖੇਤਰਾਂ ਦੇ ਸੁਧਾਰ ਦੇ ਨਾਲ-ਨਾਲ ਅਗਲੀ ਪੀੜ੍ਹੀ ਤੱਕ ਸਾਫ਼-ਸੁਥਰੇ ਵਾਤਾਵਰਨ ਨੂੰ ਪਹੁੰਚਾਉਣਾ ਬੇਹੱਦ ਜ਼ਰੂਰੀ ਹੈ । ਉਹਨਾਂ ਕਿਹਾ ਕਿ ਅਕਾਦਮਿਕ ਅਤੇ ਕਾਰਪੋਰੇਟ ਸਾਂਝੇਦਾਰੀ ਸਮਾਜ ਦੀ ਬਿਹਤਰੀ ਲਈ ਮਜ਼ਬੂਤ ਕੋਸ਼ਿਸ਼ਾਂ ਕਰ ਸਕਦੇ ਹਨ । ਏਵਨ ਸਾਈਕਲਜ਼ ਦੇ ਸਮਾਜਿਕ ਕਾਰਜਾਂ ਬਾਰੇ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਕੰਪਨੀ ਲੁਧਿਆਣਾ ਦੇ ਸਮਾਜਕ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਕਰਨ ਵਿੱਚ ਯੋਗਦਾਨ ਪਾਉਂਦੀ ਰਹੇਗੀ, ਜਿਸ ਦਾ ਪੀਏਯੂ ਇੱਕ ਲਾਜਮੀ ਹਿੱਸਾ ਹੈ।
ਯੂਰੀਆ ਦਾ ਕੱਢਿਆ ਤੋੜ | ਕਿਸਾਨਾਂ ਤੇ ਦੇਸ਼ ਨੂੰ ਹੋਣ ਲੱਗਾ ਫ਼ਾਇਦਾ | Khalas Kheti | The Khalas Tv

ਸਾਰੀਆਂ ਫਸਲਾਂ ਲਈ ਫਾਇਦੇਮੰਦ

ਸ੍ਰੀ ਰਿਸੀ ਪਾਹਵਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਹੱਤਵਪੂਰਨ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਅਕਾਦਮਿਕ-ਉਦਯੋਗ ਸਾਂਝੇਦਾਰੀ ਸਮਾਜਿਕ ਵਿਕਾਸ ਵਿੱਚ ਬਹੁਤ ਅਹਿਮ ਭੂਮਿਕਾ ਅਦਾ ਕਰੇਗੀ । ਜਿਵੇਂ ਕਿ ਦੋ ਸਿਰ ਇੱਕ ਨਾਲੋਂ ਬਿਹਤਰ ਹੁੰਦੇ ਹਨ, ਅਜਿਹੀ ਭਾਈਵਾਲੀ ਨੂੰ ਸਿੱਖਿਆ ਅਤੇ ਸਮਾਜ ਨੂੰ ਵਾਪਸ ਦੇਣ ਲਈ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ।
ਪੀ.ਏ.ਯੂ. ਲੁਧਿਆਣਾ ਦੇ ਫੇਫੜਿਆਂ ਵਜੋਂ ਜਾਣਿਆ ਜਾਂਦਾ ਹੈ, ਅਜਿਹੇ ਹੋਰ ਪਰਉਪਕਾਰੀ ਅਤੇ ਉਦਯੋਗਪਤੀਆਂ ਕੋਲੋਂ ਉਮੀਦ ਰੱਖਦੀ ਹੈ ਜੋ ਤਬਦੀਲੀ ਕਰਨ ਲਈ ਤਿਆਰ ਹਨ।

Exit mobile version