The Khalas Tv Blog India ਜਬਲਪੁਰ ਨੇੜੇ ਪਟੜੀ ਤੋਂ ਉਤਰੇ ਯਾਤਰੀ ਟਰੇਨ ਦੇ ਦੋ ਡੱਬੇ, ਯਾਤਰੀ ਸੁਰੱਖਿਅਤ, ਟਰੈਕ ਦੀ ਮੁਰੰਮਤ ਜਾਰੀ
India

ਜਬਲਪੁਰ ਨੇੜੇ ਪਟੜੀ ਤੋਂ ਉਤਰੇ ਯਾਤਰੀ ਟਰੇਨ ਦੇ ਦੋ ਡੱਬੇ, ਯਾਤਰੀ ਸੁਰੱਖਿਅਤ, ਟਰੈਕ ਦੀ ਮੁਰੰਮਤ ਜਾਰੀ

ਮੱਧ ਪ੍ਰਦੇਸ਼ ਦੇ ਜਬਲਪੁਰ ਨੇੜੇ ਸ਼ਨੀਵਾਰ ਸਵੇਰੇ ਰੇਲ ਹਾਦਸਾ ਵਾਪਰਿਆ। ਹਾਲਾਂਕਿ ਹੁਣ ਤੱਕ ਇਸ ਹਾਦਸੇ ਵਿੱਚ ਕਿਸੇ ਯਾਤਰੀ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਪੱਛਮੀ ਮੱਧ ਰੇਲਵੇ ਦੇ ਸੀਪੀਆਰਓ ਹਰਸ਼ਿਤ ਸ਼੍ਰੀਵਾਸਤਵ ਨੇ ਕਿਹਾ, “ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੰਦੌਰ ਤੋਂ ਜਬਲਪੁਰ ਜਾ ਰਹੀ 22191 ਓਵਰਨਾਈਟ ਐਕਸਪ੍ਰੈਸ ਜਬਲਪੁਰ ਸਟੇਸ਼ਨ ਦੇ ਕੋਲ ਪਲੇਟਫਾਰਮ ਨੰਬਰ 6 ਵੱਲ ਜਾ ਰਹੀ ਸੀ।”

ਹਰਸ਼ਿਤ ਸ਼੍ਰੀਵਾਸਤਵ ਦੇ ਬਿਆਨ ਅਨੁਸਾਰ, “ਟਰੇਨ ਡੇਡ ਸਟਾਪ ਸਪੀਡ ‘ਤੇ ਸੀ ਜਦੋਂ ਇਸਦੇ ਦੋ ਡੱਬੇ ਪਟੜੀ ਤੋਂ ਉਤਰ ਗਏ। ਟਰੇਨ ਦੀ ਰਫਤਾਰ ਬਹੁਤ ਧੀਮੀ ਹੋਣ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਸਾਰਿਆਂ ਨੂੰ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸਵੇਰੇ ਕਰੀਬ 5:50 ਵਜੇ ਵਾਪਰੀ। ਇਹ ਹਾਦਸਾ ਸਟੇਸ਼ਨ ਤੋਂ ਕਰੀਬ 150 ਮੀਟਰ ਪਹਿਲਾਂ ਵਾਪਰਿਆ।

ਇੱਕ ਯਾਤਰੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਹ ਕੋਚ ਵਿੱਚ ਆਰਾਮ ਕਰ ਰਿਹਾ ਸੀ। ਇਸ ਦੌਰਾਨ ਕੁਝ ਝਟਕੇ ਵੀ ਲੱਗੇ ਜਿਵੇਂ ਬਹੁਤ ਤੇਜ਼ੀ ਨਾਲ ਬ੍ਰੇਕ ਲਗਾਈ ਗਈ ਹੋਵੇ। ਜਦੋਂ ਤੱਕ ਮੈਂ ਕੁਝ ਸਮਝ ਸਕਿਆ, ਰੇਲ ਗੱਡੀ ਰੁਕ ਚੁੱਕੀ ਸੀ। ਹਾਲਾਂਕਿ ਕੁਝ ਸਮੇਂ ਲਈ ਅਜਿਹਾ ਵੀ ਲੱਗ ਰਿਹਾ ਸੀ ਜਿਵੇਂ ਕੋਈ ਹਾਦਸਾ ਹੋ ਗਿਆ ਹੋਵੇ। ਇਸ ਤੋਂ ਬਾਅਦ ਟਰੇਨ ਕਾਫੀ ਦੇਰ ਤੱਕ ਰੁਕੀ ਰਹੀ। ਕੁਝ ਸਮੇਂ ਬਾਅਦ ਜਦੋਂ ਮੈਂ ਕੋਚ ਤੋਂ ਹੇਠਾਂ ਉਤਰ ਕੇ ਬਾਹਰ ਦੇਖਿਆ ਤਾਂ ਦੋ ਡੱਬੇ ਪਟੜੀ ਤੋਂ ਉਤਰ ਚੁੱਕੇ ਸਨ।

Exit mobile version