The Khalas Tv Blog Punjab ਨਹਿਰ ‘ਚ ਨਹਾਉਣ ਵਾਲੇ ਸਾਵਧਾਨ, ਦੋ ਬੱਚਿਆਂ ਨਾਲ ਵਾਪਰਿਆ ਵੱਡਾ ਹਾਦਸਾ
Punjab

ਨਹਿਰ ‘ਚ ਨਹਾਉਣ ਵਾਲੇ ਸਾਵਧਾਨ, ਦੋ ਬੱਚਿਆਂ ਨਾਲ ਵਾਪਰਿਆ ਵੱਡਾ ਹਾਦਸਾ

ਗਰਮੀ ਦੇ ਮੌਸਮ ਵਿੱਚ ਅਕਸਰ ਬੱਚੇ ਨਹਿਰਾਂ, ਸੂਇਆਂ ਵਿੱਚ ਨਹਾਉਣ ਚਲੇ ਜਾਂਦੇ ਹਨ, ਪਰ ਕਈ ਵਾਰ ਅਜਿਹੇ ਹਾਦਸੇ ਵਾਪਰਦੇ ਹਨ ਕਿ ਕਦੀ ਨਾ ਪੂਰੇ ਹੋਣ ਵਾਲੇ ਘਾਟੇ ਪੈ ਜਾਂਦੇ ਹਨ। ਅਜਿਹਾ ਹੀ ਹਾਦਸਾ ਅੰਮ੍ਰਿਤਸਰ (Amritsar) ਦੇ ਪਿੰਡ ਸਬਾਜਪੁਰਾ ਹਰਸਾ ਛੀਨਾ ਵਿੱਚ ਵਾਪਰਿਆ ਹੈ, ਜਿੱਥੇ ਨਹਿਰ ‘ਚ ਨਹਾ ਰਹੇ ਤਿੰਨ ਬੱਚੇ ਰੁੜ ਗਏ। ਜਿਨ੍ਹਾ ਵਿੱਚੋਂ ਇਕ ਨੂੰ ਬਚਾ ਲਿਆ ਗਿਆ ਪਰ ਦੋ ਬੱਚੇ ਪਾਣੀ ਦੇ ਵਹਾਅ ਵਿੱਚ ਰੁੜ ਗਏ।

ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਇਹ ਤਿੰਨੇ ਬੱਚੇ ਪਿੰਡ ਤੋਲਾਨੰਗਲ ਦੇ ਰਹਿਣ ਵਾਲੇ ਸਨ ਅਤੇ ਨੇੜੇ ਵਗਦੀ ਨਹਿਰ ਵਿੱਚ ਨਹਾਉਣ ਚਲੇ ਗਏ। ਰੁੜੇ ਦੋ ਬੱਚਿਆਂ ਦੀ ਪਹਿਚਾਣ ਜਸਕਰਨ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ –  ਪੰਜਾਬ ਪੁਲਿਸ ‘ਚ ਹੋਇਆ ਵੱਡਾ ਫੇਰਬਦਲ, ਬਦਲੇ ਕਈ ਅਧਿਕਾਰੀ

 

Exit mobile version