The Khalas Tv Blog Punjab ਪੰਜਾਬ ਦੀਆਂ 2 ਵੱਡੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਗ੍ਰਿਫ਼ਤਾਰ! ਲੱਖਾਂ ਰੁਪਏ ਕੈਸ਼ ਬਰਾਮਦ! ਇਹ ਹਰਕਤ ਕਰਦੇ ਫੜੇ ਗਏ
Punjab

ਪੰਜਾਬ ਦੀਆਂ 2 ਵੱਡੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਗ੍ਰਿਫ਼ਤਾਰ! ਲੱਖਾਂ ਰੁਪਏ ਕੈਸ਼ ਬਰਾਮਦ! ਇਹ ਹਰਕਤ ਕਰਦੇ ਫੜੇ ਗਏ

ਬਿਉਰੋ ਰਿਪੋਰਟ – ਬਾਬਾ ਫਰੀਦ ਯੂਨੀਵਰਸਿਟੀ (BABA FARID UNIVERSITY) ਦੇ ਅਤੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ (CENTER UNIVERSITY) ਦੇ 2 ਪ੍ਰਫੈਸਰਾਂ ਨੂੰ ਹਿਮਾਚਲ ਪੁਲਿਸ ਦੀ ਐਂਟੀ ਕੁਰੱਪਸ਼ਨ ਬਿਉਰੋ ਨੇ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ਪ੍ਰੋਫਸਰਾਂ ’ਤੇ ਇਲਜ਼ਾਮ ਸੀ ਕਿ ਪਾਲਮਪੁਰ ਦੀ ਸਾਈਂ ਯੂਨੀਵਰਸਿਟੀ ਦੇ ਨਿਰੀਖਣ ਵਿੱਚ ਪੱਖ ਲੈਣ ਦੇ ਸਾਢੇ ਤਿੰਨ ਲੱਖ ਦੀ ਰਿਸ਼ਵਤ ਲਈ ਹੈ।

ਹਿਮਾਚਲ ਵਿਜੀਲੈਂਸ ਬਿਉਰੋ (VIGILENCE BUREAU) ਦਾ ਇਲਜ਼ਾਮ ਹੈ ਕਿ ਦੋਵੇ ਪ੍ਰੋਫੈਸਰਾਂ ਨੂੰ ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ ਸਾਈਂ ਬਾਬਾ ਇੰਸਟੀਚਿਊਟ ਆਫ ਫਾਰਮਾਸਿਉਟੀਕਲ ਐਜੂਕੇਸ਼ਨ ਰਿਸਰਚ ਵਿਖੇ ਨਿਰੀਖਣ ਲਈ ਭੇਜਿਆ ਗਿਆ ਸੀ। ਪਰ ਇਨ੍ਹਾਂ ਨੇ ਰਿਸ਼ਵਤ ਲੈ ਕੇ ਗ਼ਲਤ ਕੰਮ ਕੀਤਾ, ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਦੋ ਪ੍ਰੋਫੈਸਰਾਂ ਤੋਂ ਉਨ੍ਹਾਂ ਦਾ ਡਰਾਈਵਰ ਵੀ ਸ਼ਾਮਲ ਹੈ।

ਪੁਲਿਸ ਨੇ ਜਿਨ੍ਹਾਂ ਪ੍ਰੋਫੈਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਐਸੋਸੀਏਟ ਪ੍ਰੋਫੈਸਰ ਰਾਕੇਸ਼ ਚਾਵਲਾ, ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਘੁੱਦਾ ਦੇ ਪ੍ਰੋਫੈਸਰ ਪੁਨੀਤ ਕੁਮਾਰ ਅਤੇ ਕਾਰ ਡਰਾਈਵਰ ਜਸਕਰਨ ਸਿੰਘ ਹਨ।

ਵਿਜੀਲੈਂਸ ਦੀ ਟੀਮ ਨੇ ਜਦੋਂ ਰਾਕੇਸ਼ ਚਾਵਲਾ ਦਾ ਸੂਟਕੇਸ ਚੈੱਕ ਕੀਤਾ ਤਾਂ ਅੰਦਰ ਰੱਖੇ ਪੋਲੀਥੀਨ ਵਿੱਚੋਂ 1.70 ਲੱਖ ਰੁਪਏ ਬਰਾਮਦ ਹੋਏ। ਇਨ੍ਹਾਂ ਨੋਟਾਂ ਦੇ ਬੰਡਲਾਂ ’ਤੇ AXIS BANK ਪਾਲਮਪੁਰ ਬ੍ਰਾਂਚ ਦੀਆਂ ਪਰਚੀਆਂ ਲੱਗੀਆਂ ਹੋਈਆਂ ਸਨ। ਪੁਲਿਸ ਨੇ ਉਨ੍ਹਾਂ ਨੂੰ ਬਰਾਮਦ ਕਰ ਲਿਆ। ਇਹ ਸਾਰਾ ਨਕਦ ਪੈਸਾ 9 ਅਗਸਤ ਨੂੰ ਪਾਲਪੁਰ ਬ੍ਰਾਂਚ ਤੋਂ ਕੱਢਿਆ ਗਿਆ ਸੀ।

ਇਸੇ ਤਰ੍ਹਾਂ ਵਿਜੀਲੈਂਸ ਨੇ ਦੂਜੇ ਪ੍ਰੋਫੈਸਰ ਪੁਨੀਤ ਕੁਮਾਰ ਦੇ ਸੂਟਕੇਸ ਚੈੱਕ ਕੀਤਾ ਤਾਂ ਤੌਲੀਏ ਵਿੱਚ 1.80 ਲੱਕ ਰੁਪਏ ਬਰਾਮਦ ਹੋਏ। ਜਦੋਂ ਦੋਵਾਂ ਨੂੰ ਪੈਸਿਆਂ ਬਾਰੇ ਪੁੱਛਿਆ ਗਿਆ ਤਾਂ ਉਹ ਪੈਸੇ ਦਾ ਜਵਾਬ ਦੇਣ ਵਿੱਚ ਅਸਫਲ ਹੋਏ।

ਵਿਜੀਲੈਂਸ ਨੇ ਦੋਵਾਂ ਤੋਂ 3.50 ਲੱਖ ਰੁਪਏ ਦੀ ਨਕਦੀ, ਇੱਕ ਲੈਪਟਾਪ, 2 ਮੋਬਾਈਲ ਅਤੇ ਇੱਕ ਕਾਰ ਵੀ ਬਰਾਮਦ ਕੀਤੀ ਹੈ। ਦੋਵਾਂ ਨੂੰ ਧਰਮਸ਼ਾਲਾ ਦੀ ਵਿਸੇਸ਼ ਅਦਾਲਤ ਨੇ 3 ਦਿਨਾਂ ਦੇ ਵਿਜੀਲੈਂਸ ਰਿਮਾਂਡ ’ਤੇ ਭੇਜ ਦਿੱਤਾ ਹੈ।

Exit mobile version