The Khalas Tv Blog India ਚੰਡੀਗੜ੍ਹ ਦੇ ਕਲੱਬਾਂ ਬਾਹਰ ਬੰਬ ਧਮਾਕੇ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ! ਹਿਸਾਰ ਤੋਂ ਕੀਤੇ ਕਾਬੂ, NIA ਨੇ ਲਿਆ ਰਿਮਾਂਡ
India

ਚੰਡੀਗੜ੍ਹ ਦੇ ਕਲੱਬਾਂ ਬਾਹਰ ਬੰਬ ਧਮਾਕੇ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ! ਹਿਸਾਰ ਤੋਂ ਕੀਤੇ ਕਾਬੂ, NIA ਨੇ ਲਿਆ ਰਿਮਾਂਡ

ਬਿਉਰੋ ਰੁਿਪੋਰਟ: ਚੰਡੀਗੜ੍ਹ ਕ੍ਰਾਈਮ ਬ੍ਰਾਂਚ ਅਤੇ ਜ਼ਿਲਾ ਕ੍ਰਾਈਮ ਸੈੱਲ ਦੀਆਂ ਟੀਮਾਂ ਨੇ 4 ਦਿਨ ਪਹਿਲਾਂ ਇੱਥੇ ਦੋ ਕਲੱਬਾਂ ਦੇ ਬਾਹਰ ਬੰਬ ਸੁੱਟਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਹਰਿਆਣਾ ਦੇ ਹਿਸਾਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਟੀਮ ਉਨ੍ਹਾਂ ਨੂੰ ਹਿਸਾਰ ਤੋਂ ਚੰਡੀਗੜ੍ਹ ਲੈ ਆਈ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਅਦਾਲਤ ਤੋਂ ਮੁਲਜ਼ਮਾਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਕਲੱਬਾਂ ਦੇ ਬਾਹਰ ਬੰਬ ਸੁੱਟਣ ਦੀ ਘਟਨਾ ਦੀ ਜਾਂਚ ਲਈ ਕ੍ਰਾਈਮ ਬ੍ਰਾਂਚ, ਅਪਰੇਸ਼ਨ ਸੈੱਲ ਅਤੇ ਜ਼ਿਲ੍ਹਾ ਕਰਾਈਮ ਸੈੱਲ ਦੀ ਸਾਂਝੀ ਟੀਮ ਬਣਾਈ ਸੀ। ਇਸ ਟੀਮ ਨੇ ਵੀਰਵਾਰ ਨੂੰ ਬੰਬ ਧਮਾਕਿਆਂ ’ਚ ਸ਼ਾਮਲ ਲੋਕਾਂ ਦੀ ਪਛਾਣ ਕਰ ਲਈ ਸੀ ਅਤੇ ਉਨ੍ਹਾਂ ਦੀ ਭਾਲ ’ਚ ਹਿਸਾਰ ’ਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਵਿੱਚ ਸ਼ਾਲ ਪਹਿਨੇ ਮੁਲਜ਼ਮ ਨੇ ਬੰਬ ਸੁੱਟਿਆ ਸੀ।

2 ਕਲੱਬਾਂ ਦੇ ਬਾਹਰ ਕੀਤੇ ਧਮਾਕੇ

ਬਾਈਕ ਸਵਾਰ ਨੌਜਵਾਨਾਂ ਨੇ ਮੰਗਲਵਾਰ ਤੜਕੇ 3:15 ਵਜੇ ਚੰਡੀਗੜ੍ਹ ਦੇ ਸੈਕਟਰ-26 ਸਥਿਤ ਸੇਵਿਲੇ ਬਾਰ ਐਂਡ ਲੌਂਜ ਅਤੇ ਡੀਓਰਾ ਕਲੱਬ ਦੇ ਬਾਹਰ ਬੰਬ ਸੁੱਟੇ। ਇਸ ਕਾਰਨ ਕਲੱਬ ਦਾ ਸ਼ੀਸ਼ਾ ਟੁੱਟ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਮਸ਼ਹੂਰ ਰੈਪਰ ਬਾਦਸ਼ਾਹ ਵੀ ਸੇਵਿਲੇ ਬਾਰ ਅਤੇ ਲੌਂਜ ਕਲੱਬ ਦੇ ਮਾਲਕਾਂ ’ਚ ਹਿੱਸੇਦਾਰ ਹਨ। ਲਾਰੈਂਸ ਗੈਂਗ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ।

ਗੋਲਡੀ ਬਰਾੜ ਨੇ ਇਸ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ। ਹਾਲਾਂਕਿ ਕੁਝ ਸਮੇਂ ਬਾਅਦ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਇਹ ਪੋਸਟ ਕਿਸ ਫੋਨ ਤੋਂ ਅਤੇ ਕਿੱਥੋਂ ਅਪਲੋਡ ਕੀਤੀ ਗਈ ਸੀ?

ਗੋਲਡੀ ਬਰਾੜ ਦਾ ਹਵਾਲਾ ਦਿੰਦੇ ਹੋਏ ਸੋਸ਼ਲ ਮੀਡੀਆ ਪੋਸਟ ’ਚ ਲਿਖਿਆ ਗਿਆ ਸੀ ਕਿ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ 2 ਧਮਾਕਿਆਂ ਦੀ ਜ਼ਿੰਮੇਵਾਰੀ ਲੈਂਦੇ ਹਨ। ਇਨ੍ਹਾਂ ਦੋਵਾਂ ਕਲੱਬਾਂ ਦੇ ਮਾਲਕਾਂ ਨੂੰ ਪ੍ਰੋਟੈਕਸ਼ਨ ਮਨੀ ਲਈ ਮੈਸੇਜ ਕੀਤਾ ਗਿਆ ਸੀ। ਪਰ ਇਨ੍ਹਾਂ ਨੂੰ ਸਾਡੀ ਕਾਲ ਦੀ ਘੰਟੀ ਨਹੀਂ ਸੁਣ ਰਹੀ। ਇਹ ਧਮਾਕੇ ਉਨ੍ਹਾਂ ਦੇ ਕੰਨ ਖੋਲ੍ਹਣ ਲਈ ਕੀਤੇ ਗਏ ਹਨ। ਜੋ ਵੀ ਸਾਡੀਆਂ ਕਾਲਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ ਉਹ ਸਮਝ ਜਾਣ ਕਿ ਇਸ ਤੋਂ ਵੱਡਾ ਵੀ ਕੁਝ ਹੋ ਸਕਦਾ ਹੈ।

 

Exit mobile version