The Khalas Tv Blog India ਟਵਿੱਟਰ ਨੇ ਰਾਹੁਲ ਗਾਂਧੀ ਨਾਲ ਕੀਤੀਆਂ ਗੱਲਾਂ
India Punjab

ਟਵਿੱਟਰ ਨੇ ਰਾਹੁਲ ਗਾਂਧੀ ਨਾਲ ਕੀਤੀਆਂ ਗੱਲਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਰਾਹੁਲ ਗਾਂਧੀ ਟਵਿੱਟਰ ਦੇ ਨਾਲ ਭਿੜ ਗਏ ਹਨ। ਰਾਹੁਲ ਗਾਂਧੀ ਨੂੰ ਲੱਗ ਰਿਹਾ ਹੈ ਕਿ ਟਵਿੱਟਰ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਰਕੇ ਉਨ੍ਹਾਂ ਨੇ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਨੂੰ ਪੱਤਰ ਲਿਖ ਕੇ ਆਪਣੀ ਨਰਾਜ਼ਗੀ ਪ੍ਰਗਟਾਈ ਹੈ। ਪਰ ਹੁਣ ਟਵਿੱਟਰ ਨੇ ਰਾਹੁਲ ਗਾਂਧੀ ਨੂੰ ਜਵਾਬ ਦਿੱਤਾ ਹੈ। ਟਵਿੱਟਰ ਨੇ ਰਾਹੁਲ ਗਾਂਧੀ ਨੂੰ ਸਮਝਾਉਂਦਿਆਂ ਕਿਹਾ ਕਿ ‘Followers ਦੀ ਗਿਣਤੀ ਇੱਕ Visible Feature ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਹਰ ਕਿਸੇ ਨੂੰ ਵਿਸ਼ਵਾਸ ਹੋਵੇ ਕਿ ਇਹ ਅੰਕੜੇ ਸਹੀ ਅਤੇ ਤੱਥਾਂ ‘ਤੇ ਹਨ। ਟਵਿੱਟਰ ਦੀ ਹੇਰਾਫੇਰੀ ਤੇ ਸਪੈਮ ਲਈ Zero Tolerance ਨੀਤੀ ਹੈ।’ ਟਵਿੱਟਰ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਤੁਸੀਂ ਹੋਰ ਵੇਰਵਿਆਂ ਲਈ ਟਵਿੱਟਰ ਦੇ ਨਵੇਂ Transperency center ਅਪਡੇਟ ‘ਤੇ ਇੱਕ ਨਜ਼ਰ ਮਾਰ ਸਕਦੇ ਹੋ।

ਦਰਅਸਲ, ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਆਪਣੇ Followers ਘਟਾਉਣ ਦਾ ਦੋਸ਼ ਲਾਇਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਆ ਕੇ ਟਵਿੱਟਰ ਉਨ੍ਹਾਂ ਦੇ ਨਾਲ ਅਜਿਹਾ ਸਲੂਕ ਕਰ ਰਿਹਾ ਹੈ। 27 ਦਸੰਬਰ ਨੂੰ ਲਿਖੇ ਗਏ ਪੱਤਰ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ 2021 ਦੇ ਪਹਿਲੇ ਸੱਤ ਮਹੀਨਿਆਂ ਵਿੱਚ ਉਨ੍ਹਾਂ ਦੇ ਖਾਤੇ ਵਿੱਚ ਔਸਤਨ 4 ਲੱਖ Followers ਜੋੜੇ ਗਏ ਪਰ ਪਿਛਲੇ ਸਾਲ ਅਗਸਤ ਵਿੱਚ ਅੱਠ ਦਿਨਾਂ ਦੀ ਮੁਅੱਤਲੀ ਤੋਂ ਬਾਅਦ, ਇਹ ਵਾਧਾ ਅਚਾਨਕ ਕਈ ਮਹੀਨਿਆਂ ਲਈ ਰੁਕ ਗਿਆ। ਇਸ ਦੌਰਾਨ ਹੋਰ ਸਿਆਸਤਦਾਨਾਂ ਦੇ Followers ਦੀ ਗਿਣਤੀ ਬਰਕਰਾਰ ਰਹੀ ਹੈ।

ਰਾਹੁਲ ਗਾਂਧੀ ਦੇ Followers ਨੂੰ ਘੱਟ ਕਰਨ ਦੇ ਇਲ ਜ਼ਾਮ ‘ਤੇ ਟਵਿੱਟਰ ਨੇ ਕਿਹਾ ਕਿ ‘ਅਸੀਂ ਮਸ਼ੀਨ ਲਰਨਿੰਗ ਟੂਲਸ ਨਾਲ ਰਣਨੀਤਕ ਰੂਪ ‘ਚ ਅਤੇ ਵੱਡੇ ਪੈਮਾਨਿਆਂ ‘ਤੇ Spam
ਨਾਲ ਲੜਦੇ ਹਾਂ। ਟਵਿੱਟਰ ਨੇ ਕਿਹਾ ਕਿ ਅਸੀਂ ਹੇਰਾਫੇਰੀ ਅਤੇ ਸਪੈਮ ‘ਤੇ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਹਰ ਹਫ਼ਤੇ ਲੱਖਾਂ ਖਾਤਿਆਂ ਨੂੰ ਹਟਾਉਂਦੇ ਹਾਂ। ਤੁਸੀਂ ਹੋਰ ਵੇਰਵਿਆਂ ਲਈ ਟਵਿੱਟਰ ਦੇ ਨਵੇਂ Transperency center ਅਪਡੇਟ ‘ਤੇ ਇੱਕ ਨਜ਼ਰ ਮਾਰ ਸਕਦੇ ਹੋ।

Exit mobile version