The Khalas Tv Blog India ਟਰੰਪ ਨੇ ਇਰਾਨ ਦੇ ਪਾਵਰ ਪਲਾਂਟਾਂ ’ਤੇ ਹਮਲੇ ਦਾ ਫੈਸਲਾ 5 ਦਿਨਾਂ ਲਈ ਟਾਲ਼ਿਆ! ਬਾਜ਼ਾਰ ’ਚ ਹਲਚਲ ਤੇਜ਼
India International

ਟਰੰਪ ਨੇ ਇਰਾਨ ਦੇ ਪਾਵਰ ਪਲਾਂਟਾਂ ’ਤੇ ਹਮਲੇ ਦਾ ਫੈਸਲਾ 5 ਦਿਨਾਂ ਲਈ ਟਾਲ਼ਿਆ! ਬਾਜ਼ਾਰ ’ਚ ਹਲਚਲ ਤੇਜ਼

 

ਵਾਸ਼ਿੰਗਟਨ/ਤਹਿਰਾਨ (23 ਮਾਰਚ 2026): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਪਾਵਰ ਪਲਾਂਟਾਂ ਅਤੇ ਊਰਜਾ ਬੁਨਿਆਦੀ ਢਾਂਚੇ ’ਤੇ ਹੋਣ ਵਾਲੇ ਸੰਭਾਵੀ ਹਮਲਿਆਂ ਨੂੰ ਫਿਲਹਾਲ 5 ਦਿਨਾਂ ਲਈ ਟਾਲ਼ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਅਮਰੀਕਾ ਅਤੇ ਈਰਾਨ ਵਿਚਕਾਰ ਹੋਈ ‘’ਸਕਾਰਾਤਮਕ ਗੱਲਬਾਤ’ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ

ਟਰੰਪ ਦੇ ਇਸ ਬਿਆਨ ਦਾ ਅਸਰ ਵਿਸ਼ਵ ਬਾਜ਼ਾਰ ’ਤੇ ਤੁਰੰਤ ਦੇਖਣ ਨੂੰ ਮਿਲਿਆ। ਬ੍ਰੈਂਟ ਕਰੂਡ ਆਇਲ (ਕੱਚੇ ਤੇਲ) ਦੀ ਕੀਮਤ 13% ਡਿੱਗ ਕੇ 96 ਡਾਲਰ ਪ੍ਰਤੀ ਬੈਰਲ ’ਤੇ ਆ ਗਈ ਹੈ। ਇਸੇ ਤਰ੍ਹਾਂ ਗੈਸ ਦੀਆਂ ਕੀਮਤਾਂ ਵਿੱਚ ਵੀ ਵੱਡੀ ਕਟੌਤੀ ਦਰਜ ਕੀਤੀ ਗਈ ਹੈ। ਸ਼ੇਅਰ ਬਾਜ਼ਾਰਾਂ ਵਿੱਚ ਵੀ ਸੁਧਾਰ ਦੇਖਿਆ ਜਾ ਰਿਹਾ ਹੈ।

ਇਰਾਨ ਨੇ ਟਰੰਪ ਦੇ ਦਾਅਵਿਆਂ ਨੂੰ ਨਕਾਰਿਆ

ਦੂਜੇ ਪਾਸੇ, ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਟਰੰਪ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਇਰਾਨ ਦਾ ਕਹਿਣਾ ਹੈ ਕਿ ਟਰੰਪ ਸਿਰਫ਼ ਊਰਜਾ ਦੀਆਂ ਕੀਮਤਾਂ ਘਟਾਉਣ ਲਈ ਦੁਨੀਆ ਨੂੰ ਗੁਮਰਾਹ ਕਰ ਰਹੇ ਹਨ। ਇਰਾਨੀ ਨਿਊਜ਼ ਏਜੰਸੀਆਂ ਅਨੁਸਾਰ, ਟਰੰਪ ਹਮਲੇ ਤੋਂ ਇਸ ਲਈ ਪਿੱਛੇ ਹਟੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਈਰਾਨ ਪੱਛਮੀ ਏਸ਼ੀਆ ਦੇ ਸਾਰੇ ਪਾਵਰ ਸਟੇਸ਼ਨਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।

 

Exit mobile version