The Khalas Tv Blog International ਟਰੰਪ ਵੱਲੋਂ ਸੱਦੀ ਹਜ਼ਾਰਾਂ ਲੋਕਾਂ ਦੀ ਬੈਠਕ ‘ਚ ਮਾਸਕ ਪਾਉਣ ਦੇ ਨਿਯਮ ਦੀ ਉਲੰਘਣਾ, ਟਰੰਪ ਨੂੰ ਸਿਹਤ ਵਿਭਾਗ ਦੀ ਚਿਤਾਵਨੀ
International

ਟਰੰਪ ਵੱਲੋਂ ਸੱਦੀ ਹਜ਼ਾਰਾਂ ਲੋਕਾਂ ਦੀ ਬੈਠਕ ‘ਚ ਮਾਸਕ ਪਾਉਣ ਦੇ ਨਿਯਮ ਦੀ ਉਲੰਘਣਾ, ਟਰੰਪ ਨੂੰ ਸਿਹਤ ਵਿਭਾਗ ਦੀ ਚਿਤਾਵਨੀ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਸਿਹਤ ਮਾਹਿਰਾਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਲੈ ਕੇ ਇੱਕ ਵੱਡੀ ਚਿੰਤਾ ਜ਼ਾਹਿਰ ਕੀਤੀ ਹੈ। ਦਰਅਸਲ ਟਰੰਪ ਵੱਲੋਂ ਕੁੱਝ ਦਿਨ ਪਹਿਲਾਂ ਵ੍ਹਾਈਟ ਹਾਊਸ ’ਚ ਰਿਪਬਲਿਕਨ ਦੀ ਕਨਵੈਨਸ਼ਨ ਨੂੰ ਸੱਦਿਆ ਗਿਆ ਸੀ, ਜਿਨ੍ਹਾਂ ‘ਚ ਤਕਰੀਬਨ 1500 ਦੇ ਕੋਲ ਮਹਿਮਾਨ ਆਪਣੇ ਸਨ। ਮਾਹਿਰਾਂ ਨੇ ਕਿਹਾ ਕਿ ਟਰੰਪ ਇਸ ਸੰਬੋਧਨ ਦੌਰਾਨ ਕਿੱਧਰੇ ਕੋਰੋਨਾਵਾਇਰਸ ਲੈ ਤਾਂ ਨਹੀਂ ਆਏ। ਕਿਉਂਕਿ ਇਸ ਕਨਵੈਨਸ਼ਨ ਵੇਲੇ ਜ਼ਿਆਦਾਤਾਰ ਲੋਕਾਂ ਨੇ ਨਾ ਤਾਂ ਮਾਸਕ ਪਾਏ ਸਨ ਅਤੇ ਨਾ ਹੀ ਸਮਾਜਿਕ ਦੂਰੀ ਦਾ ਖਿਆਲ ਰੱਖਿਆ।

ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ. ਲਿਏਨਾ ਵੇਨ ਨੇ ਕਿਹਾ, ‘ਅਜਿਹੀ ਸੰਭਾਵਨਾ ਹੈ ਬਹੁਤ ਸਾਰੇ ਲੋਕ ਕੋਰੋਨਾ ਪੀੜਤ ਹੋਣ ਤੇ ਉਨ੍ਹਾਂ ਨੂੰ ਇਸ ਬਾਰੇ ਪਤਾ ਨਾ ਹੋਵੇ। ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਇਨ੍ਹਾਂ ਪੀੜਤ ਵਿਅਕਤੀਆਂ ਤੋਂ ਤੰਦਰੁਸਤ ਵਿਅਕਤੀ ਵੀ ਪੀੜਤ ਹੋ ਸਕਦੇ ਹਨ, ਜੋ ਆਪਣੇ ਘਰਾਂ ਵਾਪਿਸ ਗਏ ਹਨ।’ ਸਿਹਤ ਮਾਹਿਰਾਂ ਵੱਲੋਂ ਮਾਸਕ ਦੀ ਵਰਤੋਂ ’ਤੇ ਜ਼ੋਰ ਦਿੱਤੇ ਜਾਣ ਦੇ ਬਾਵਜੂਦ ਕਨਵੈਨਸ਼ਨ ਮੌਕੇ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਏ ਹੋਏ ਸੀ ਅਤੇ ਬੈਠਣ ਲਈ ਲਾਈਆਂ ਗਈਆਂ ਕੁਰਸੀਆਂ ਵਿਚਾਲੇ ਵੀ ਨਿਰਧਾਰਤ 6 ਫੁੱਟ ਦੀ ਦੂਰੀ ਨਹੀਂ ਸੀ। ਦੂਜੇ ਪਾਸੇ ਟਰੰਪ ਦੀ ਚੋਣ ਮੁਹਿੰਮ ਚਲਾਉਣ ਵਾਲੀ ਟੀਮ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਕਨਵੈਨਸ਼ਨ ਦੌਰਾਨ  ਸਾਰੀਆਂ ਹਦਾਇਤਾਂ ਦਾ ਪਾਲਣ ਕੀਤਾ ਗਿਆ ਹੈ।  ਉਨ੍ਹਾਂ ਹੋਰ ਵੇਰਵੇ ਨਸ਼ਰ ਨਹੀਂ ਕੀਤੇ।

Exit mobile version