The Khalas Tv Blog International ਕੈਨੇਡਾ ਦੇ PM ਟਰੂਡੋ ਦੀ ਆਪਣੇ ਗੜ੍ਹ ’ਚ ਇੱਕ ਹੋਰ ਹਾਰ! ਅਸਤੀਫ਼ੇ ਦਾ ਵਧਿਆ ਦਬਾਅ
International

ਕੈਨੇਡਾ ਦੇ PM ਟਰੂਡੋ ਦੀ ਆਪਣੇ ਗੜ੍ਹ ’ਚ ਇੱਕ ਹੋਰ ਹਾਰ! ਅਸਤੀਫ਼ੇ ਦਾ ਵਧਿਆ ਦਬਾਅ

ਬਿਉਰੋ ਰਿਪੋਰਟ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (CANADA PM JUSTIN TRUDEAU) ਦੇ ਸਿਆਸਤ ਵਿੱਚ ਦਿਨ ਬੁਰੇ ਚੱਲ ਰਹੇ ਹਨ। NDP ਦੇ ਜਗਮੀਤ ਸਿੰਘ (JAGMEET SINGH ) ਵੱਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਇੱਕ-ਇੱਕ MP ਸਰਕਾਰ ਲਈ ਜ਼ਰੂਰੀ ਹੈ। ਅਜਿਹੇ ਵਿੱਚ ਖ਼ਬਰ ਆਈ ਹੈ ਕਿ ਟਰੂਡੋ ਦੀ ਲਿਬਰਲ ਪਾਰਟੀ (LIBERAL PARTY 10 ਸਾਲ ਪੁਰਾਣੇ ਗੜ੍ਹ ਤੋਂ ਜ਼ਿਮਨੀ ਚੋਣ ਵਿੱਚ ਹਾਰ ਗਈ ਹੈ। ਇਸ ਤੋਂ ਬਾਅਦ ਟਰੂਡੋ ’ਤੇ ਅਸਤੀਫ਼ੇ ਦਾ ਦਬਾਅ ਵਧ ਗਿਆ ਹੈ।

ਕੈਨੇਡਾ ਦੇ ਲਾਸੇਲਾ ਇਮਰਦ ਵੇਰਦਮ (LaSalle-Émard-Verdun) ਲਿਬਰਲ ਪਾਰਟੀ ਦਾ ਮਜ਼ਬੂਤ ਗੜ੍ਹ ਸੀ। ਪਰ ਟਰੂਡੋ ਦੀ ਪਾਰਟੀ ਕਿਊਬਿਕ ਨੈਸ਼ਲਿਸਟ ਹਲਕੇ ਵਿੱਚੋਂ Louis-Philippe Sauvé ਪਾਰਟੀ ਦੇ ਉਮੀਦਵਾਰ ਤੋਂ 248 ਵੋਟਾਂ ਨਾਲ ਹਾਰ ਗਈ। ਇਸ ਤੋਂ ਪਹਿਲਾਂ ਟਰੂਡੋ ਦੀ ਪਾਰਟੀ ਜੂਨ ਮਹੀਨੇ ਵਿੱਚ ਟੋਰਾਂਟੋ ਦੀ ਸੈਂਟ ਪਾਲ ਸੀਟ ਕਨਜ਼ਰਵੇਟਿਵ ਪਾਰਟੀ (CONSERVATIVE) ਤੋਂ ਹਾਰ ਗਏ ਸਨ। ਇਸ ਸੀਟ ਨੂੰ ਲਿਬਰਲ ਪਾਰਟੀ 30 ਸਾਲ ਤੋਂ ਜਿੱਤ ਰਹੀ ਸੀ। ਕਨਜ਼ਰਵੇਟਿਵ ਦੇ ਡਾਨ ਸਟੀਵਰਟ ਨੂੰ 42.11 ਫੀਸਦੀ ਵੋਟ ਮਿਲੇ ਸਨ ਜਦਕਿ ਲਿਬਰਲਸ ਨੂੰ ਸਿਰਫ਼ 40 ਫੀਸਦੀ ਹੀ ਵੋਟ ਮਿਲੇ ਸਨ।

ਕਿਊਬਿਕ ਦੀ ਆਜ਼ਾਦੀ ਦੀ ਵਕਾਲਤ ਕਰਨ ਵਾਲੀ ਪਾਰਟੀ ਬਲਾਕ ਕਿਊਬੇਕੋਇਸ ਦੇ ਮੈਂਬਰ ਸੌਵੇ ਨੇ ਭਾਵੇਂ ਹੀ ਤਿੰਨ-ਪੱਖੀ ਮੁਕਾਬਲਾ ਸਿਰਫ਼ ਕੁਝ ਹੀ ਵੋਟਾਂ ਦੇ ਫ਼ਰਕ ਨਾਲ ਜਿੱਤਿਆ ਹੋਵੇ ਪਰ ਉਹ ਲਿਬਰਲਾਂ ਦੀ ਘਟਦੀ ਮਕਬੂਲੀਅਤ ਦਾ ਪਰਦਾਫਾਸ਼ ਕਰਨ ਵਿੱਚ ਸਫ਼ਲ ਰਿਹਾ। ਸੌਵੇ ਨੂੰ 28 ਫੀਸਦੀ, ਲਿਬਰਲ ਉਮੀਦਵਾਰ ਫਿਲਸਤੀਨੀ ਨੂੰ 27.2 ਫੀਸਦੀ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਨੂੰ 26.1 ਫੀਸਦੀ ਵੋਟਾਂ ਮਿਲੀਆਂ।

LaSalle-Émard-Verdun ਇੱਕ ਸਮਾਂ ਦੀ ਜਦੋਂ ਇਸ ਨੂੰ ਸਭ ਲਿਬਰਲਸ ਦੀ ਸਭ ਤੋਂ ਸੁਰੱਖਿਅਤ ਸੀਟ ਮੰਨਿਆ ਜਾਂਦਾ ਸੀ। ਡੈਵਿਡ ਲੈਮੀਟੀ ਤਿੰਨ ਵਾਰ ਲਗਾਤਾਰ 2015 ਤੋਂ 2021 ਤੱਕ ਜਿੱਤੇ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਤੋਂ ਤਕਰੀਬਨ 20 ਫੀਸਦੀ ਵੱਧ ਵੋਟ ਲਏ ਸਨ। ਪਰ ਉਨ੍ਹਾਂ ਨੇ ਕੈਬਨਿਟ ਤੋਂ ਜਲਦ ਹੀ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਨਾਲ ਮਤਭੇਦ ਹੋ ਗਏ ਸਨ।

Exit mobile version