The Khalas Tv Blog Punjab ਰੋਜ਼ੀ ਰੋਟੀ ਲਈ ਆਸਟ੍ਰੇਲੀਆ ਗਿਆ ਸੀ ਪੰਜਾਬੀ ! ਦਰਦਨਾਕ ਮੌਤ ਨੇ ਪੂਰਾ ਪਰਿਵਾਰ ਹਿੱਲਾ ਦਿੱਤਾ
Punjab

ਰੋਜ਼ੀ ਰੋਟੀ ਲਈ ਆਸਟ੍ਰੇਲੀਆ ਗਿਆ ਸੀ ਪੰਜਾਬੀ ! ਦਰਦਨਾਕ ਮੌਤ ਨੇ ਪੂਰਾ ਪਰਿਵਾਰ ਹਿੱਲਾ ਦਿੱਤਾ

ਬਿਉਰੋ ਰਿਪੋਰਟ : ਆਸਟ੍ਰੇਲੀਆ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੂੰ ਲੈਕੇ ਮਾੜੀ ਖਬਰ ਸਾਹਮਣੇ ਆਈ ਹੈ । ਟਰਾਲੇ ਦੀ ਟੱਕਰ ਨਾਲ ਉਹ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਇਆ ਅਤੇ ਫਿਰ ਹਸਪਤਾਲ ਵਿੱਚ ਉਸ ਨੇ ਦਮ ਤੋੜ ਦਿੱਤਾ ਹੈ । ਮ੍ਰਿਤਕ ਦਾ ਨਾਂ ਯਾਦਵਿੰਦਰ ਸਿੰਘ ਹੈ ਉਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ ਅਤੇ 10 ਸਾਲ ਪਹਿਲਾਂ ਪਰਿਵਾਰ ਸਮੇਤ ਉਹ ਆਸਟ੍ਰੇਲੀਆ ਗਿਆ ਸੀ । ਮਿਲੀ ਜਾਣਕਾਰੀ ਮੁਤਾਬਿਕ ਯਾਦਵਿੰਦਰ ਭੁਲੱਥ ਹਲਕੇ ਦੇ ਪਿੰਡ ਭਟਨੂਰਾ ਕਲਾਂ ਦਾ ਰਹਿਣ ਵਾਲਾ ਹੈ ।

ਯਾਦਵਿੰਦਰ ਆਸਟ੍ਰੇਲੀਆ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ । ਉਸ ਦੇ ਚਾਚਾ ਸੁਰਿੰਦਰ ਸਿੰਘ ਭੱਟੀ ਨੇ ਦੱਸਿਆ 2 ਟਰਾਲਿਆਂ ਦੀ ਆਹਮੋ-ਸਾਹਮਣੇ ਟੱਕਰ ਕਾਰਨ ਯਾਦਵਿੰਦਰ ਸਿੰਘ ਦੀ ਮੌਤ ਹੋ ਗਈ । ਉਸ ਦੀ ਮੌਤ ਦੀ ਖਬਰ ਸੁਣਦੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ । ਆਸਟ੍ਰੇਲੀਆ ਵਿੱਚ ਯਾਦਵਿੰਦਰ ਦੀ ਪਤਨੀ ਅਤੇ ਬੱਚੇ ਰਹਿੰਦੇ ਹਨ । ਬੱਚੇ ਆਸਟ੍ਰੇਲੀਆ ਵਿੱਚ ਫਿਲਹਾਲ ਪੜਾਈ ਕਰ ਰਹੇ ਹਨ।

ਪਰਿਵਾਰ ਮੰਗ ਕਰ ਰਿਹਾ ਹੈ ਕਿ ਉਸ ਦੀ ਮ੍ਰਿਤਕ ਦੇਹ ਪਿੰਡ ਭਟਨੂਰਾਕਲਾਂ ਵੀ ਲਿਆਈ ਜਾਵੇ,ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਲਈ NRI ਮੰਤਰਾਲੇ ਨੂੰ ਵਿਸ਼ੇਸ਼ ਜ਼ਿੰਮੇਵਾਰੀ ਸੌਂਪੀ ਸੀ ਜੇਕਰ ਕਿਸੇ ਪੰਜਾਬੀ ਦੀ ਵਿਦੇਸ਼ ਵਿੱਚ ਮੌਤ ਜਾਂਦੀ ਹੈ ਤਾਂ ਮ੍ਰਿਤਕ ਦੇਹ ਭਾਰਤ ਲਿਆਉਣ ਦੇ ਲਈ ਪੰਜਾਬ ਦਾ NRI ਵਿਭਾਗ ਪੂਰੀ ਮਦਦ ਕਰੇਗਾ ।

Exit mobile version