The Khalas Tv Blog Punjab ਮੋਗਾ ‘ਚ ਟਰੱਕ ਨੂੰ ਲੱਗੀ ਅੱਗ, ਨੇੜੇ ਦੁਕਾਨ ਦਾ ਵੀ ਹੋਇਆ ਨੁਕਸਾਨ
Punjab

ਮੋਗਾ ‘ਚ ਟਰੱਕ ਨੂੰ ਲੱਗੀ ਅੱਗ, ਨੇੜੇ ਦੁਕਾਨ ਦਾ ਵੀ ਹੋਇਆ ਨੁਕਸਾਨ

ਮੋਗਾ (Moga) ਵਿੱਚ ਇਕ ਟਰੱਕ ਨੂੰ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਗਰਮੀ ਜਿਆਦਾ ਹੋਣ ਕਾਰਨ ਟਰੱਕ ਦੀ ਬੈਟਰੀ ਫਟਣ ਦੇ ਕਾਰਨ ਅੱਗ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਹੈ ਕਿ ਫਾਇਰ ਬਿਰਗੇਡ ਦੀਆਂ ਸੱਤ ਗੱਡੀਆਂ ਇਸ ਨੂੰ ਬੁਝਾਉਣ ਲਈ ਪਹੁੰਚਿਆ ਹਨ।

ਇਹ ਟਰੱਕ ਕਬਾੜ ਦੀ ਦੁਕਾਨ ‘ਤੇ ਖੜਾ ਸੀ। ਅੱਗ ਲੱਗਣ ਕਾਰਨ ਕਬਾੜ ਦੀ ਦੁਕਾਨ ਵੀ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਕਬਾੜ ਦੀ ਦੁਕਾਨ ਦਾ ਵੀ ਨੁਕਸਾਨ ਹੋਇਆ ਹੈ। ਦੁਕਾਨ ਦੇ ਮਾਲਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੀ ਦੁਕਾਨ ‘ਤੇ ਕੰਮ ਕਰ ਰਹਿ ਸੀ ਤਾਂ ਅਚਾਨਕ ਬੈਟਰੀ ਫਟਣ ਦੀ ਆਵਾਜ਼ ਆਈ। ਜਿਸ ਤੋਂ ਬਾਅਦ ਤੇਲ ਦੀ ਟੈਂਕੀ ਨੂੰ ਵੀ ਅੱਗ ਲੱਗ ਗਈ। ਅੱਗ ਵਧਦੀ-ਵਧਦੀ ਦੁਕਾਨ ਤੱਕ ਆ ਗਈ, ਜਿਸ ਨਾਲ ਦੁਕਾਨ ਦਾ ਵੀ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ-  ਪਟਿਆਲਾ ‘ਚ ਕੱਪੜੇ ਦੀ ਦੁਕਾਨ ‘ਤੇ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

 

Exit mobile version