The Khalas Tv Blog Punjab ਅਕਾਲੀ ਤੇ ਕਾਂਗਰਸ ਸਰਕਾਰ ‘ਚ ਵੱਡਾ ਚਿਹਰਾ ਰਹੇ ਇਸ ਉਦਯੋਗਪਤੀ ਦੀ ਹੁਣ ਮਾਨ ਸਰਕਾਰ ‘ਚ ਐਂਟਰੀ,ਮਿਲਿਆ ਕੈਬਨਿਟ ਰੈਂਕ
Punjab

ਅਕਾਲੀ ਤੇ ਕਾਂਗਰਸ ਸਰਕਾਰ ‘ਚ ਵੱਡਾ ਚਿਹਰਾ ਰਹੇ ਇਸ ਉਦਯੋਗਪਤੀ ਦੀ ਹੁਣ ਮਾਨ ਸਰਕਾਰ ‘ਚ ਐਂਟਰੀ,ਮਿਲਿਆ ਕੈਬਨਿਟ ਰੈਂਕ

ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ ਨੂੰ ਆਮ ਆਦਮੀ ਦੀ ਸਰਕਰਾ ਵਿੱਚ ਕੈਬਨਿਟ ਰੈਂਕ ਵਾਲਾ ਅਹੁਦਾ ਮਿਲਿਆ

ਦ ਖ਼ਾਲਸ ਬਿਊਰੋ : 2002 ਦੀ ਕੈਪਟਨ ਸਰਕਾਰ ਵੇਲੇ ਟਰਾਈਡੈਂਟ ਗਰੁੱਪ ਸਭ ਤੋਂ ਵੱਧ ਸੁਰਖੀਆਂ ਵਿੱਚ ਰਿਹਾ ਹੈ । ਫਤਿਹਗੜ੍ਹ ਚੰਨਾ ਪਿੰਡ ਵਿੱਚ ਟਰਈਡੈਂਟ ਗਰੁੱਪ ਵੱਲੋਂ ਸਨਅਤ ਲਗਾਉਣ ਦੇ ਲਈ ਕਿਸਾਨਾਂ ਦੀ ਜ਼ਮੀਨੀ ਐਕਵਾਇਰ ਕਰਨ ਦੇ ਖਿਲਾਫ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪ੍ਰਦ ਰਸ਼ਨ ਕੀਤਾ ਅਤੇ 70 ਤੋਂ ਵਧ ਕਿਸਾਨ ਜ਼ਖ਼ ਮੀ ਹੋਏ ਪਰ ਟਰਾਈਡੈਂਟ ਗਰੁੱਪ ਦਾ ਪੰਜਾਬ ਦੀ ਸਿਆਸਤ ਵਿੱਚ ਰਸੂਖ਼ ਲਗਾਤਾਰ ਵੱਧ ਦਾ ਹੀ ਰਿਹਾ।

ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ

ਪਿਛਲੇ 15 ਸਾਲਾਂ ਦੌਰਾਨ ਸੂਬੇ ਵਿੱਚ ਭਾਵੇਂ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਹੋਵੇ ਜਾਂ ਹੁਣ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਹੋਵੇ ਟਰਾਈਡੈਂਟ ਗਰੁੱਪ ਦੇ ਮਾਲਿਕ ਰਾਜਿੰਦਰ ਗੁਪਤਾ ਨੂੰ ਅਹਿਮ ਅਹੁਦਾ ਮਿਲਿਆ ਹੈ। ਸਿਰਫ਼ ਇੰਨਾਂ ਹੀ ਨਹੀਂ ਇਹ ਅਹੁਦਾ ਕੈਬਨਿਟ ਰੈਂਕ ਦੇ ਬਰਾਬਰ ਹੁੰਦਾ ਹੈ।

ਆਪ ਸਰਕਾਰ ਵਿੱਚ ਰਾਜਿੰਦਰ ਗੁਪਤਾ ਨੂੰ ਅਹਿਮ ਅਹੁਦਾ

ਰਾਜਿੰਦਰ ਗੁਪਤਾ ਨੂੰ ਮਾਨ ਸਰਕਾਰ ਨੇ ਪਲੈਨਿੰਗ ਬੋਰਡ ਦੇ ਉੱਪ ਚੇਅਰਮੈਨ ਦਾ ਅਹੁਦਾ ਦਿੱਤਾ ਹੈ। ਇਹ ਅਹੁਦਾ ਕੈਬਨਿਟ ਰੈਂਕ ਵਰਗਾ ਹੁੰਦਾ ਹੈ। ਕੈਪਟਨ ਅਤੇ ਚੰਨੀ ਸਰਕਾਰ ਵਿੱਚ ਹੀ ਰਾਜਿੰਦਰ ਗੁਪਤਾ ਇਸੇ ਅਹੁਦੇ ‘ਤੇ ਰਹੇ। ਇਸ ਤੋਂ ਬਾਅਦ ਜਦੋਂ ਮਾਨ ਸਰਕਾਰ ਆਈ ਤਾਂ ਉਹ ਆਪ ਹੀ ਹੱਟ ਗਏ ਪਰ ਕਿਹਾ ਜਾਂਦਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਚੰਗੇ ਰਿਸ਼ਤਿਆਂ ਦੀ ਵਜ੍ਹਾਂ ਕਰਕੇ ਉਨ੍ਹਾਂ ਦੀ ਹੁਣ ਮੁੜ ਤੋਂ ਵਾਪਸੀ ਹੋਈ ਹੈ। ਰਾਜਿੰਦਰ ਗੁਪਤਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ।ਕੁੱਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਇਹ ਅਹੁਦਾ ਛੱਡਿਆ ਸੀ ।

Exit mobile version