The Khalas Tv Blog India ਚੱਲਦੀ ਰੋਡਵੇਜ਼ ਬੱਸ ’ਤੇ ਡਿੱਗ ਗਿਆ ਦਰੱਖ਼ਤ, 5 ਮੁਸਾਫ਼ਿਰਾਂ ਦੀ ਮੌਤ
India

ਚੱਲਦੀ ਰੋਡਵੇਜ਼ ਬੱਸ ’ਤੇ ਡਿੱਗ ਗਿਆ ਦਰੱਖ਼ਤ, 5 ਮੁਸਾਫ਼ਿਰਾਂ ਦੀ ਮੌਤ

ਬਿਊਰੋ ਰਿਪੋਰਟ: ਲਖਨਊ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਚੱਲਦੀ ਹੋਈ ਰੋਡਵੇਜ਼ ਬੱਸ ’ਤੇ ਇੱਕ ਦਰੱਖ਼ਤ ਡਿੱਗ ਪਿਆ। ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਕਈ ਯਾਤਰੀ ਅਜੇ ਵੀ ਫਸੇ ਹੋਏ ਹਨ, ਉਨ੍ਹਾਂ ਨੂੰ ਕੱਢਣ ਲਈ ਬਚਾਅ ਕਾਰਜ ਚੱਲ ਰਹੇ ਹਨ। ਇਹ ਘਟਨਾ ਅੱਜ ਸ਼ੁੱਕਰਵਾਰ ਨੂੰ ਯੂਪੀ ਦੇ ਬਾਰਾਬੰਕੀ ਵਿੱਚ ਵਾਪਰੀ। ਯੂਪੀ ਸਰਕਾਰ ਨੇ ਮ੍ਰਿਤਕਾਂ ਲਈ 5-5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਬੱਸ ਵਿੱਚ ਕੁੱਲ 60 ਲੋਕ ਸਵਾਰ ਸਨ। ਬੱਸ ਬਾਰਾਬੰਕੀ ਤੋਂ ਹੈਦਰਗੜ੍ਹ ਜਾ ਰਹੀ ਸੀ। ਹਾਦਸੇ ਸਮੇਂ ਭਾਰੀ ਮੀਂਹ ਪੈ ਰਿਹਾ ਸੀ। ਦਰੱਖ਼ਤ ਏਨਾ ਭਾਰੀ ਸੀ ਕਿ ਬੱਸ ਦੀ ਛੱਤ ਟੁੱਟ ਗਈ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਕਰਵਾ ਰਹੇ ਹਨ।

ਘਟਨਾ ਦੌਰਾਨ ਬੱਸ ਵਿੱਚ ਫਸੀ ਔਰਤ ਹਾਦਸੇ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੂੰ ਵੇਖ ਕੇ ਗੁੱਸੇ ਵਿੱਚ ਆ ਗਈ। ਔਰਤ ਨੇ ਕਿਹਾ ਕਿ ਅਸੀਂ ਮਰ ਰਹੇ ਹਾਂ ਤੇ ਤੁਸੀਂ ਵੀਡੀਓ ਬਣਾ ਰਹੇ ਹੋ। ਜੇਕਰ ਤੁਸੀਂ ਆ ਕੇ ਦਰੱਖਤ ਦੀ ਟਾਹਣੀ ਨੂੰ ਹਟਾਉਣ ਵਿੱਚ ਮਦਦ ਕੀਤੀ ਹੁੰਦੀ, ਤਾਂ ਅਸੀਂ ਬਾਹਰ ਆ ਜਾਂਦੇ।

Exit mobile version