The Khalas Tv Blog India ਉਤਰਾਖੰਡ ‘ਚ ਨਦੀ ‘ਚ ਡਿੱਗਿਆ ਟ੍ਰੈਵਲਰ ਟੈਂਪੂ, 8 ਦੀ ਮੌਤ, 15 ਦੇ ਕਰੀਬ ਜ਼ਖ਼ਮੀ
India

ਉਤਰਾਖੰਡ ‘ਚ ਨਦੀ ‘ਚ ਡਿੱਗਿਆ ਟ੍ਰੈਵਲਰ ਟੈਂਪੂ, 8 ਦੀ ਮੌਤ, 15 ਦੇ ਕਰੀਬ ਜ਼ਖ਼ਮੀ

ਉਤਰਾਖੰਡ ‘ਚ ਬਦਰੀਨਾਥ ਹਾਈਵੇਅ ‘ਤੇ ਟੈਂਪੋ ਟਰੈਵਲਰ ਨੇ ਕੰਟਰੋਲ ਗੁਆ ਦਿੱਤਾ ਅਤੇ ਅਲਕਨੰਦਾ ਨਦੀ ‘ਚ ਡਿੱਗ ਗਿਆ। ਹਾਦਸੇ ‘ਚ 8 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। 15 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਟੈਂਪੂ ਟਰੈਵਲਰ ‘ਚ 25 ਯਾਤਰੀ ਸਵਾਰ ਸਨ। ਹਰ ਕੋਈ ਬਦਰੀਨਾਥ ਦੇ ਦਰਸ਼ਨਾਂ ਲਈ ਜਾ ਰਿਹਾ ਸੀ।

ਪੁਲਿਸ ਅਤੇ SDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਸਥਾਨਕ ਲੋਕ ਪੁਲਿਸ ਦੀ ਮਦਦ ਕਰ ਰਹੇ ਹਨ। ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ ਜਾ ਰਿਹਾ ਹੈ।

ਐਸਪੀ ਡਾਕਟਰ ਵਿਸ਼ਾਖਾ ਅਸ਼ੋਕ ਭਦਾਨੇ ਨੇ ਦੱਸਿਆ ਕਿ ਰੁਦਰ ਪ੍ਰਯਾਗ ਵਿੱਚ ਰੰਤੋਲੀ ਨੇੜੇ ਹਾਈਵੇਅ ਤੋਂ ਇੱਕ ਟੈਂਪੂ ਟਰੈਵਲਰ ਦੇ ਖਾਈ ਵਿੱਚ ਡਿੱਗਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦਾ ਜਾਇਜ਼ਾ ਲਿਆ। ਫਿਲਹਾਲ ਸਥਾਨਕ ਲੋਕ, ਜ਼ਿਲਾ ਪੁਲਸ, ਐੱਸ.ਡੀ.ਆਰ.ਐੱਫ., ਫਾਇਰ ਸਰਵਿਸ, ਜ਼ਿਲਾ ਆਫ਼ਤ ਪ੍ਰਬੰਧਨ ਅਤੇ ਜਲ ਪੁਲਸ ਬਚਾਅ ਕਾਰਜ ਚਲਾ ਰਹੇ ਹਨ।

ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਸਥਾਨਕ ਪ੍ਰਸ਼ਾਸਨ ਅਤੇ ਐਸਡੀਆਰਐਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਮੈਡੀਕਲ ਸੈਂਟਰ ਭੇਜਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

Exit mobile version