The Khalas Tv Blog Punjab ਪੰਜਾਬ ‘ਚ ਉੱਚ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ
Punjab

ਪੰਜਾਬ ‘ਚ ਉੱਚ ਪੁਲਿਸ ਅਧਿਕਾਰੀਆਂ ਦੇ ਹੋਏ ਤਬਾਦਲੇ

Transfers of top police officers in Punjab ਪੰਜਾਬ ਸਰਕਾਰ ਨੇ ਅੱਜ ਜਲੰਧਰ ਵਿੱਚ ਤੈਨਾਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਨੇ ਅੱਜ ਜਲੰਧਰ ਵਿੱਚ ਤੈਨਾਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਲੰਧਰ ਡੀਸੀਪੀ ਹੈੱਡਕੁਆਟਰਜ਼ ਜਲੰਧਰ, ਵਤਸਲਾ ਗੁਪਤਾ ਨੂੰ ਬਦਲੀ ਕਰਕੇ ਡੀਸੀਪੀ ਹੈੱਡਕੁਆਟਰਜ਼ ਅੰਮ੍ਰਿਤਸਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਜਲੰਧਰ ਦਿਹਾਤੀ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੂੰ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਲਗਾਇਆ ਗਿਆ ਹੈ।

ਜਲੰਧਰ ਵਿੱਚ ਹੀ ਤੈਨਾਤ ਐੱਸਪੀ ਦਿਹਾਤੀ ਮਨਜੀਤ ਕੌਰ ਨੂੰ ਐੱਸਪੀ ਪੀਆਈਬੀ ਕਪੂਰਥਲਾ ਲਗਾ ਦਿੱਤਾ ਗਿਆ ਹੈ। ਏਡੀਸੀਪੀ ਹੈਡਕੁਆਟਰਜ਼ ਜਲੰਧਰ ਜਗਜੀਤ ਸਿੰਘ ਸਰੋਇਆ ਨੂੰ ਐੱਸਪੀ ਇਨਵੈਸਟੀਗੇਸ਼ਨ ਹੁਸ਼ਿਆਰਪੁਰ ਲਗਾਇਆ ਗਿਆ ਹੈ।

Exit mobile version