The Khalas Tv Blog Punjab ਸਰਕਾਰੀ ਅਧਿਆਪਕਾਂ ਦੀਆਂ ਬਦਲੀਆਂ ਨੂੰ ਨਹੀਂ ਕੀਤਾ ਗਿਆ ਰੱਦ – ਦਫਤਰ ਡਾਇਰੈਕਰ ਸਿੱਖਿਆ ਵਿਭਾਗ
Punjab

ਸਰਕਾਰੀ ਅਧਿਆਪਕਾਂ ਦੀਆਂ ਬਦਲੀਆਂ ਨੂੰ ਨਹੀਂ ਕੀਤਾ ਗਿਆ ਰੱਦ – ਦਫਤਰ ਡਾਇਰੈਕਰ ਸਿੱਖਿਆ ਵਿਭਾਗ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਸਰਕਾਰੀ ਅਧਿਆਪਕਾਂ ਦੀਆਂ ਬਦਲੀਆਂ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਿਭਾਗ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ ਵਿਭਾਗ ਵੱਲੋਂ ਬਦਲੀਆਂ ਦੀ ਲਿਸਟ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਨਵੀਂ ਲਿਸਟ ਬਣਾ ਕੇ ਜਲਦ ਹੀ ਵਿਭਾਗ ਦੀ ਵੈੱਬ ਸਾਈਟ ‘ਤੇ ਅੱਪਲੋਡ ਕਰ ਦਿੱਤੀ ਜਾਵੇਗੀ।

ਦਫਤਰ ਡਾਇਰੈਕਰ ਸਿੱਖਿਆ ਵਿਭਾਗ, ਪੰਜਾਬ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਇਹ ਨੋਟੀਫਿਕੇਸ਼ਨ ਬਿਲਕੁਲ ਜਾਅਲੀ ਹੈ। ਵਿਭਾਗ ਨੇ ਕਿਹਾ ਕਿ ਕੁੱਝ ਅਸਮਾਜਿਕ ਤੱਤਾਂ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਗਲਤ ਜਾਣਕਾਰੀ ਵਾਇਰਲ ਕੀਤੀ ਜਾ ਰਹੀ ਹੈ। ਵਿਭਾਗ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਨਾ ਹੀ ਬਦਲੀਆਂ ਰੱਦ ਕੀਤੀਆਂ ਗਈਆਂ ਹਨ ਅਤੇ ਨਾ ਹੀ ਕੋਈ ਰੱਦ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਅਧਿਆਪਕਾਂ ਦੀਆਂ ਬਦਲੀਆਂ ਲਈ ਪਹਿਲਾਂ ਵਾਲੀ ਜਾਰੀ ਪਾਲਿਸੀ ਹੀ ਲਾਗੂ ਰਹੇਗੀ।

Exit mobile version