The Khalas Tv Blog India ਕਿਸਾਨ ਅੰਦੋਲਨ ਕਰਕੇ ਰੇਲਵੇ ਪ੍ਰੇਸ਼ਾਨ, ਕਿਸਾਨਾਂ ਦੀ ਰਿਹਾਈ ਲਈ ਜੀਂਦ ’ਚ ਮਹਾਪੰਚਾਇਤ
India Khetibadi Punjab

ਕਿਸਾਨ ਅੰਦੋਲਨ ਕਰਕੇ ਰੇਲਵੇ ਪ੍ਰੇਸ਼ਾਨ, ਕਿਸਾਨਾਂ ਦੀ ਰਿਹਾਈ ਲਈ ਜੀਂਦ ’ਚ ਮਹਾਪੰਚਾਇਤ

farmers rail roko andolan

ਕਿਸਾਨ ਅੰਦੋਲਨ 2.0 ਦੇ ਚੱਲਦਿਆਂ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਪੱਕੇ ਤੌਰ ’ਤੇ ਰੇਲ ਰੋਕੋ ਮੋਰਚਾ ਲਾ ਲਿਆ ਹੈ ਜਿਸ ਕਰਕੇ ਰੇਲਵੇ ਬਹੁਤ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਸੰਘਰਸ਼ਸ਼ੀਲ ਕਿਸਾਨ ਪਿਛਲੇ ਛੇ ਦਿਨਾਂ ਤੋਂ ਸ਼ੰਭੂ ਰੇਲਵੇ ਸਟੇਸ਼ਨ ‘ਤੇ ਰੇਲਵੇ ਲਾਈਨਾਂ ਜਾਮ ਕਰਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਰਿਪੋਰਟਾਂ ਮੁਤਾਬਕ ਅੱਜ ਵੀ 60 ਤੋਂ ਵੱਧ ਰੇਲਾਂ ਰੱਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ 20 ਲੱਖ 12 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਰੇਲਵੇ ਯਾਤਰੀਆਂ ਨੂੰ ਰਿਫ਼ੰਡ ਕੀਤਾ ਗਿਆ ਹੈ। ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਨੇ 34 ਟਰੇਨਾਂ ਦੇ ਰੂਟ ਬਦਲ ਦਿੱਤੇ ਹਨ ਤੇ 9 ਰੇਲਾਂ ਨੂੰ ਥੋੜ੍ਹੇ ਸਮੇਂ ਲਈ ਛੋਟੇ ਰੂਟ ’ਤੇ ਚਲਾਇਆ ਜਾਵੇਗਾ।

ਰਾਜਪੁਰਾ ਸ਼ੰਭੂ ਵਿੱਚ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕਰਨ ਦੇ ਨਤੀਜੇ ਵਜੋਂ 44 ਲੰਬੀ ਦੂਰੀ ਦੀਆਂ ਰੇਲ ਗੱਡੀਆਂ ਨੂੰ ਫਿਰੋਜ਼ਪੁਰ ਡਵੀਜ਼ਨ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 62 ਰੇਲਾਂ ਨੂੰ ਦੂਜੇ ਰੂਟ ਤੋਂ ਚਲਾਇਆ ਜਾ ਰਿਹਾ ਹੈ ਅਤੇ 6 ਰੇਲਾਂ ਸ਼ਾਰਟ ਟਰਮੀਨੇਟ ਕੀਤੀਆ ਗਈਆਂ ਹਨ।

ਦੂਜੇ ਪਾਸੇ ਜੀਂਦ ‘ਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਜੇਲ੍ਹ ਵਿੱਚ ਬੰਦ ਤਿੰਨ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਕਿਸਾਨ ਅੱਜ ਵੱਡਾ ਐਲਾਨ ਕਰ ਸਕਦੇ ਹਨ।

ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਚੁਣੌਤੀ ਸਵੀਕਾਰ ਕਰ ਲਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਹ 23 ਅਪ੍ਰੈਲ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਬੀਜੇਪੀ ਆਗੂਆਂ ਦੀ ਉਡੀਕ ਕਰਨਗੇ।

Exit mobile version