The Khalas Tv Blog International ਚੱਲਦੀ ਰੇਲ ਗੱਡੀ ਨੂੰ ਲੱਗੀ ਭਿਆਨਕ ਅੱਗ, ਵੇਖਦਿਆਂ-ਵੇਖਦਿਆਂ ਸੜ ਗਏ ਕਈ ਡੱਬੇ
International

ਚੱਲਦੀ ਰੇਲ ਗੱਡੀ ਨੂੰ ਲੱਗੀ ਭਿਆਨਕ ਅੱਗ, ਵੇਖਦਿਆਂ-ਵੇਖਦਿਆਂ ਸੜ ਗਏ ਕਈ ਡੱਬੇ

train caught fire in Canada Ontario

ਕੈਨੇਡਾ ਦੇ ਓਨਟਾਰੀਓ (Ontario Canada) ਵਿੱਚ ਇੱਕ ਚੱਲਦੀ ਰੇਲ ਗੱਡੀ ਨੂੰ ਭਿਆਨਕ ਅੱਗ ਲੱਗ ਗਈ। ਚੱਲਦੀ ਰੇਲਗੱਡੀ ਵਿੱਚ ਅੱਗ ਦੇ ਭਾਂਬੜ ਮੱਚਦੇ ਨਜ਼ਰ ਆਏ। ਸੋਸ਼ਲ ਮੀਡੀਆ ’ਤੇ ਇਸ ਖ਼ੌਫ਼ਨਾਕ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਚੱਲਦੀ ਰੇਲ ਵਿੱਚੋਂ ਅੱਗ ਦੀਆਂ ਲਪਟਾਂ ਬਾਹਰ ਨਿਕਲਦੀਆਂ ਨਜ਼ਰ ਆ ਰਹੀਆਂ ਹਨ। ਰੇਲਵੇ ਮੁਤਾਬਕ ਇਸ ਹਾਦਸੇ ਵਿੱਚ ਤਕਰੀਬਨ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਅੱਗ ਲੱਗਣ ਦੇ ਕਾਰਨਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਫਿਲਹਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਰੇਲਗੱਡੀ ਵਿੱਚ ਰੇਲਵੇ ਦੀਆਂ ਪੁਰਾਣੀਆਂ ਲੱਕੜਾਂ ਰੱਖੀਆਂ ਹੋਈਆਂ ਸਨ। ਅਚਾਨਕ ਇਸ ਦੇ 5 ਡੱਬਿਆਂ ਵਿੱਚ ਅੱਗ ਲੱਗ ਗਈ।

ਅੱਗ ਲੱਗਣ ਨਾਲ ਜਾਨੀ ਨੁਕਸਾਨ ਹੋਣੋਂ ਬਚ ਗਿਆ ਹੈ। ਤਕਰੀਬਨ ਡੇਢ ਘੰਟੇ ਦੀ ਜੱਦੋ-ਜਹਿਦ ਮਗਰੋਂ ਗੱਡੀ ਰੋਕੀ ਗਈ ਤੇ ਅੱਗ ‘ਤੇ ਕਾਬੂ ਪਾਇਆ ਗਿਆ।

Exit mobile version