The Khalas Tv Blog Punjab ਰੂਪਨਗਰ ਵਿਖੇ ਵਾਪਰਿਆ ਰੇਲ ਹਾ ਦਸਾ, 58 ਵਿੱਚੋਂ 16 ਬੋਗੀਆਂ ਪਲ ਟੀਆਂ
Punjab

ਰੂਪਨਗਰ ਵਿਖੇ ਵਾਪਰਿਆ ਰੇਲ ਹਾ ਦਸਾ, 58 ਵਿੱਚੋਂ 16 ਬੋਗੀਆਂ ਪਲ ਟੀਆਂ

ਦ ਖ਼ਾਲਸ ਬਿਊਰੋ : ਰੂਪਨਗਰ ਵਿਖੇ ਵੱਡਾ ਰੇਲ ਹਾ ਦਸਾ ਵਾਪਰਿਆ ਹੈ। ਇਹ ਹਾ ਦਸਾ ਗੁਰਦੁਆਰਾ ਭੱਠਾ ਸਾਹਿਬ ਦੇ ਨੇੜੇ ਵਾਪਰਿਆ ਹੈ।  ਇਸ ਹਾਦ ਸੇ ਵਿੱਚ ਮਾਲਗੱਡੀ ਦੀਆਂ 58 ਵਿੱਚੋਂ 16 ਬੋਗੀਆਂ ਪਲ ਟੀਆਂ ਹਨ। ਆਵਾਰਾ ਪਸ਼ੂਆਂ ਦੇ ਇੰਜਣ ਅੱਗੇ ਆਉਣ ਕਾਰਨ ਇਹ ਹਾ ਦਸਾ ਵਾਪਰਿਆ  ਹੈ। ਰੇਲਵੇ ਲਾਈਨ ਉੱਤੇ ਸਾਨ੍ਹਾਂ ਦਾ ਝੁੰਡ ਆਉਣ ਕਾਰਨ ਰੇਲ ਗੱਡੀ ਪ ਲਟ ਗਈ। ਰੇਲ ਗੱਡੀ ਪਲਟਣ ਨਾਲ ਬੋਗੀਆਂ ਇੱਕ ਦੂਜੇ ਦੇ ਉੱਪਰ ਚੜ੍ਹ ਗਈਆਂ। ਰੇਲ ਟ੍ਰੈਕ ਵੀ ਟੁੱਟ ਗਿਆ ਹੈ ਅਤੇ ਟਰੈਕ ‘ਤੇ ਬਿਜਲੀ ਦੀਆਂ ਤਾਰਾਂ ਅਤੇ ਖੰਭਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਬਿਜਲੀ ਦੇ ਚਾਰ ਖੰਭੇ ਟੁੱਟ ਗਏ। ਹਾ ਦਸਾ ਰਾਤ ਬਾਰਾਂ ਵਜੇ ਦੇ ਕਰੀਬ ਵਾਪਰਿਆ ਹੈ । ਹਾ ਦਸੇ ਕਾਰਨ ਰੇਲ ਆਵਾਜਾਈ ਠੱਪ ਹੋ ਗਈ ਹੈ।  ਜਾਣਕਾਰੀ ਅਨੁਸਾਰ ਇਸ ਰੇਲ ਗੱਡੀ ਦਾ ਇੰਜਣ ਕਰੀਬ ਦੋ ਕੁ ਕਿਲੋਮੀਟਰ ਦੂਰ ਖੜ੍ਹਾ ਹੈ।  ਇਹ ਰੇਲ ਗੱਡੀ ਰੋਪੜ ਥਰਮਲ ਪਲਾਂਟ ਤੋਂ ਕੋਲਾ ਉਤਾਰਨ ਮਗਰੋਂ ਅੰਬਾਲਾ ਵੱਲ ਰਵਾਨਾ ਹੋਈ ਸੀ।

ਇਸ ਹਾ ਦਸੇ ਤੋਂ ਬਾਅਦ ਰੇਲ ਆਵਾਜਾਈ ਠੱਪ ਹੋ ਗਈ ਹੈ। ਇਸ ਮਾਰਗ ਤੇ ਆਉਣ ਜਾਣ ਵਾਲੀਆਂ ਚਾਰ ਜੋੜੇ ਪੈਸੰਜਰ ਤੇ ਮੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਘਟ ਨਾ ਵਿੱਚ ਕੋਈ ਜਾ ਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ। ਇਸ ਮਾਲ ਗੱਡੀ ਤੋਂ ਕੁੱਝ ਹੀ ਸਮਾਂ ਪਹਿਲਾ ਸਵਾਰੀ ਗੱਡੀ ਜੋ ਕਿ ਦਿੱਲੀ ਦੇ ਲਈ ਰਵਾਨਾ ਹੋਈ ਸੀ ਉਹ ਗੱਡੀ ਸੁਰੱਖਿਅਤ ਲੰਘ ਗਈ। ਇਸ ਹਾਦਸੇ ਵਿਚ ਰੇਲ ਗੱਡੀ ਡਰਾਇਵਰ ਅਤੇ ਦੋ ਹੋਰ ਕਰਮਚਾਰੀਆਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

Exit mobile version