The Khalas Tv Blog India ਦੁਬਈ ਏਅਰ ਸ਼ੋਅ ’ਚ ਭਾਰਤੀ ਹਵਾਈ ਫ਼ੌਜ ਦਾ ਤੇਜਸ ਲੜਾਕੂ ਜਹਾਜ਼ ਕ੍ਰੈਸ਼, ਪਾਇਲਟ ਦੀ ਮੌਤ
India International

ਦੁਬਈ ਏਅਰ ਸ਼ੋਅ ’ਚ ਭਾਰਤੀ ਹਵਾਈ ਫ਼ੌਜ ਦਾ ਤੇਜਸ ਲੜਾਕੂ ਜਹਾਜ਼ ਕ੍ਰੈਸ਼, ਪਾਇਲਟ ਦੀ ਮੌਤ

ਬਿਊਰੋ ਰਿਪੋਰਟ (ਦੁਬਈ, 21 ਨਵੰਬਰ 2025): ਦੁਬਈ ਏਅਰ ਸ਼ੋਅ ਦੌਰਾਨ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਭਾਰਤੀ ਹਵਾਈ ਸੈਨਾ ਦਾ ‘ਤੇਜਸ’ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਅਲ ਮਕਤੂਮ ਹਵਾਈ ਅੱਡੇ ’ਤੇ ਚੱਲ ਰਹੇ ਏਅਰ ਸ਼ੋਅ ਦੌਰਾਨ ਇੱਕ ਡੈਮੋ ਫਲਾਈਟ (ਪ੍ਰਦਰਸ਼ਨੀ ਉਡਾਣ) ਸਮੇਂ ਵਾਪਰਿਆ। ਨਿਊਜ਼ ਏਜੰਸੀ ਏਪੀ (AP) ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਦੁਪਹਿਰ 3.40 ਵਜੇ ਵਾਪਰੀ।

ਪਾਇਲਟ ਦੀ ਮੌਤ ਦੀ ਪੁਸ਼ਟੀ ਇਸ ਭਿਆਨਕ ਹਾਦਸੇ ਵਿੱਚ ਤੇਜਸ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ ਹੈ, ਜਿਸ ਦੀ ਪੁਸ਼ਟੀ ਭਾਰਤੀ ਹਵਾਈ ਸੈਨਾ ਨੇ ਕਰ ਦਿੱਤੀ ਹੈ। ਚਸ਼ਮਦੀਦਾਂ ਮੁਤਾਬਕ ਜਹਾਜ਼ ਦੇ ਜ਼ਮੀਨ ’ਤੇ ਡਿੱਗਦੇ ਹੀ ਉਸ ਨੂੰ ਭਿਆਨਕ ਅੱਗ ਲੱਗ ਗਈ ਅਤੇ ਹਵਾਈ ਅੱਡੇ ਦੇ ਉੱਪਰ ਕਾਲੇ ਧੂੰਏਂ ਦੇ ਗੁਬਾਰ ਦੇਖੇ ਗਏ। ਹਾਦਸੇ ਤੋਂ ਤੁਰੰਤ ਬਾਅਦ ਹਵਾਈ ਸੈਨਾ ਨੇ ਜਹਾਜ਼ ਕ੍ਰੈਸ਼ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ਼ ਇਨਕੁਆਰੀ’ (ਜਾਂਚ) ਦੇ ਹੁਕਮ ਦੇ ਦਿੱਤੇ ਹਨ।

ਤੇਜਸ ਨਾਲ ਜੁੜੀ ਦੂਜੀ ਘਟਨਾ ਤੇਜਸ ਜੈੱਟ ਕ੍ਰੈਸ਼ ਹੋਣ ਦੀ ਇਹ ਦੂਜੀ ਵੱਡੀ ਘਟਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2024 ਵਿੱਚ ਰਾਜਸਥਾਨ ਦੇ ਪੋਖਰਨ ਵਿੱਚ ਜਾਰੀ ਯੁੱਧ ਅਭਿਆਸ ਦੌਰਾਨ ਇੰਜਣ ਫੇਲ੍ਹ ਹੋਣ ਕਾਰਨ ਇੱਕ ਤੇਜਸ ਜਹਾਜ਼ ਕ੍ਰੈਸ਼ ਹੋ ਗਿਆ ਸੀ।

 

Exit mobile version