The Khalas Tv Blog Punjab ‘ਆਪ’ ਦੇ ਰੋੋੜ ਸ਼ੋਅ ਕਾਰਨ ਠੱਪ ਹੋਈ ਆਵਾਜਾਈ
Punjab

‘ਆਪ’ ਦੇ ਰੋੋੜ ਸ਼ੋਅ ਕਾਰਨ ਠੱਪ ਹੋਈ ਆਵਾਜਾਈ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਇਤਿਹਾਸਕ ਜਿੱਤ ਤੋਂ ਬਾਅਦ ਆਮ ਆਦਮਾ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਵਿੱਚ ‘ਆਪ’ ਦੀ ਜਿੱਤ ਦਾ ਜਲੂਸ ਕੱਢਿਆ ਜਾਵੇਗਾ। ਲੋਕ ਆਪ ਦੀ ਜਿੱਤ ‘ਤੇ ਖੁਸ਼ੀ ‘ਚ ਭੰਗੜੇ  ਪਾ ਰਹੇ ਹਨ। ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੌਕਾ ਦਿੱਤਾ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦਾ ਅਜਿਹੀ ਹਨ੍ਹੇਰੀ ਚੱਲੀ ਕਿ ਵੱਡੇ-ਵੱਡੇ ਸਿਆਸੀ ਆਗੂ ਢਹਿ-ਢੇਰੀ ਹੋ ਗਏ। ਫਤਿਹ ਮਾਰਚ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਕੇਜਰੀਵਾਲ ਦੇ ਨਾਲ ਭਗਵੰਤ ਮਾਨ ਤੋਂ ਇਲਾਵਾ ਸਮੂਹ ਲੀਡਰਸਿ਼ਪ ਮੌਜੂਦ ਹੈ। 

ਕੇਜਰੀਵਾਲ ਅਤੇ ਮਾਨ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਨਤਮਸਤਕ ਹੋਣਗੇ ਅਤੇ ਉਸ ਤੋਂ ਬਾਅਦ ਦੁਰਗਿਆਨਾ ਮੰਦਰ ਵਿਖੇ ਨਤਮਸਤਕ ਹੋਣ ਮਗਰੋਂ ਫਤਿਹ ਮਾਰਚ ਕਰਨਗੇ। ਦੱਸ ਦਈਏ ਕਿ, ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਚ ਲੋਕ ਅੱਜ ਅਮ੍ਰਿਤਸਰ ਵਿਖੇ ਕੇਜਰੀਵਾਲ ਅਤੇ ਮਾਨ ਦੇ ਫਤਿਹ ਮਾਰਚ ਵਿੱਚ ਪਹੁੰਚ ਚੁੱਕੇ ਹਨ। ਕੇਜਰੀਵਾਲ ਅਤੇ ਭਗਵੰਤ ਮਾਨ ਦੇ ਰੋੜ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ।

 ਦੱਸ ਦਈਏ ਕਿ ਆਮ ਆਦਮੀ ਦੇ ਜਿੱਤ ਦੀ ਖੁਸ਼ੀ ਵਿੱਚ ਕੱਢੇ ਜਾ ਰਹੇ ਰੋੜ ਸ਼ੋਅ ਵਿੱਚ ਹਿੱਸਾ ਲੈਣ ਲਈ ਪੰਜਾਬ ਵਿੱਚੋਂ ਵੱਡੀ ਗਿਤਣੀ ਵਿੱਚ ਲੋਕ ਇੱਕਠੇ ਹੋ ਰਹੇ ਹਨ। ਇੱਕ ਪਾਸੇ ਆਪ ਦੇ ਰੋੜ ਸ਼ੋਅ ਦੀਆਂ ਤਿਆਰੀਆਂ  ਕੀਤੀ ਜਾ ਰਹੀਆਂ ਹਨ ਉਥੇ ਹੀ ਰੋੜ ਸ਼ੋਅ ਕਾਰਨ ਵੱਧ ਰਹੀ ਭੀੜ ਦੇ ਕਾਰਨ ਸ਼ਹਿਰ ਵਿੱਚ ਆਵਾਜਾਈ ਠੱਪ ਹੋ ਗਈ ਹੈ। ਆਵਾਜਾਈ ਠੱਪ ਹੋਣ ਕਾਰਨ ਸ਼ਹਿਰ ਦੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ  ਆਮ ਆਦਮੀ ਪਾਰਟੀ ਦੇ ਰੋੜ ਸ਼ੋਅ ਦੇ ਕਾਰਨ ਸ਼ਹਿਰ ਵਿੱਚ ਸਰਕਾਰੀ ਟਰਾਂਸਪੋਰਟ ਬੱਸਾਂ ਬੰਦ ਹੋ ਗਈਆਂ ਹਨ।   

Exit mobile version