The Khalas Tv Blog India ਦੁਰਗਾ ਵਿਸਰਜਨ ਦੌਰਾਨ ਵੱਡਾ ਹਾਦਸਾ, 13 ਦੀ ਮੌਤ, 20-25 ਲੋਕ ਡੁੱਬੇ, 8 ਬੱਚੀਆਂ ਸ਼ਾਮਲ
India

ਦੁਰਗਾ ਵਿਸਰਜਨ ਦੌਰਾਨ ਵੱਡਾ ਹਾਦਸਾ, 13 ਦੀ ਮੌਤ, 20-25 ਲੋਕ ਡੁੱਬੇ, 8 ਬੱਚੀਆਂ ਸ਼ਾਮਲ

ਬਿਊਰੋ ਰਿਪੋਰਟ (2 ਅਕਤੂਬਰ, 2025): ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਵਿੱਚ ਦੁਰਗਾ ਵਿਸਰਜਨ ਦੌਰਾਨ ਵੱਡਾ ਹਾਦਸਾ ਹੋਇਆ। ਪੰਧਾਨਾ ਦੇ ਨੇੜੇ ਅਰਦਲਾ ਪਿੰਡ ਵਿੱਚ ਟਰੈਕਟਰ-ਟਰਾਲੀ ਕੱਚੇ ਪੁਲ ’ਤੇ ਖੜ੍ਹੀ ਹੋਈ ਸੀ ਜੋ ਅਚਾਨਕ ਸੰਤੁਲਨ ਗੁਆ ਕੇ ਤਲਾਬ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 8 ਬੱਚੀਆਂ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ।

ਪੁਲਿਸ ਦੇ ਮੁਤਾਬਕ ਟਰੈਕਟਰ-ਟਰਾਲੀ ਵਿੱਚ ਲਗਭਗ 20 ਤੋਂ 25 ਲੋਕ ਸਵਾਰ ਸਨ, ਜੋ ਪਾਣੀ ਵਿੱਚ ਡੁੱਬ ਗਏ। ਹਾਦਸਾ ਵੀਰਵਾਰ ਸ਼ਾਮ ਕਰੀਬ 5 ਵਜੇ ਵਾਪਰਿਆ। ਹਾਦਸੇ ਤੋਂ ਬਾਅਦ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਰੈਸਕਿਊ ਓਪਰੇਸ਼ਨ ਸ਼ੁਰੂ ਕੀਤਾ ਗਿਆ। ਸ਼ਾਮ 6 ਵਜੇ ਤੱਕ 11 ਲਾਸ਼ਾ ਤਲਾਬ ਵਿੱਚੋਂ ਬਾਹਰ ਕੱਢੇ ਜਾ ਚੁੱਕੇ ਸਨ, ਬਾਕੀ ਲੋਕਾਂ ਦੀ ਤਲਾਸ਼ ਜਾਰੀ ਹੈ।

ਇਸ ਘਟਨਾ ਨੇ ਇਲਾਕੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਪਰਿਵਾਰਾਂ ਵਿੱਚ ਚੀਖ ਪੁਕਾਰ ਮਚੀ ਹੋਈ ਹੈ।

Exit mobile version